ਮੈਂ ਸਾਊਦੀ ਅਰਬ ਬੱਸ ਹਾਦਸੇ ਤੋਂ ਹਾਂ ਦੁਖੀ ਤੇ ਹੈਰਾਨ- ਕਿਰਨ ਰਿਜੀਜੂ
ਨਵੀਂ ਦਿੱਲੀ, 17 ਨਵੰਬਰ- ਕੇਂਦਰੀ ਘੱਟ ਗਿਣਤੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰ ਕਿਹਾ ਕਿ ਮੈਂ ਸਾਊਦੀ ਅਰਬ ਦੇ ਮਦੀਨਾ-ਮੱਕਾ ਹਾਈਵੇਅ 'ਤੇ ਹੋਏ ਦੁਖਦਾਈ ਬੱਸ ਹਾਦਸੇ ਤੋਂ ਹੈਰਾਨ ਅਤੇ ਬਹੁਤ ਦੁਖੀ ਹਾਂ, ਜਿਸ ਵਿਚ ਭਾਰਤੀ ਸ਼ਰਧਾਲੂਆਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੂਤਾਵਾਸ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ ਜੋ ਹੋਰ ਵੇਰਵੇ ਇਕੱਠੇ ਕਰ ਰਹੇ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੋਂ ਸੰਵੇਦਨਾ।
;
;
;
;
;
;
;