JALANDHAR WEATHER

ਕੱਲ੍ਹ (18 ਨਵੰਬਰ) ਤੋਂ ਬੰਦ ਹੋ ਜਾਣਗੀਆਂ ਸੀ.ਟੀ.ਯੂ. ਦੀਆਂ 77 ਬੱਸਾਂ

ਚੰਡੀਗੜ੍ਹ, 17 ਨਵੰਬਰ (ਸੰਦੀਪ ਕੁਮਾਰ ਮਾਹਨਾ )-ਕੱਲ੍ਹ ਤੋਂ ਸੀ.ਟੀ.ਯੂ. ਦੀਆਂ 77 ਬੱਸਾਂ ਬੰਦ ਹੋ ਜਾਣਗੀਆਂ,‌ ਜਿਸ ਕਾਰਨ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 15 ਸਾਲ ਦੀ ਮਿਆਦ ਪੂਰੀ ਕਰ ਚੁੱਕੀਆਂ ਇਨ੍ਹਾਂ ਬੱਸਾਂ ਦੀ ਥਾਂ ’ਤੇ ਇਲੈਕਟ੍ਰਿਕ ਬੱਸਾਂ ਨੂੰ ਉਤਾਰਿਆ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਤੋਂ ਤੰਗੌਰੀ, ਮੋਹਾਲੀ ਰੇਲਵੇ ਸਟੇਸ਼ਨ, ਮਨਸਾ ਦੇਵੀ ਮੰਦਰ, ਰਾਮ ਦਰਬਾਰ, ਡੇਰਾਬੱਸੀ ਅਤੇ ਸੈਕਟਰ 17 ਬੱਸ ਅੱਡੇ ਤੋਂ ਖਰੜ ਜਾਣ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ।

ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ 130 ਡਰਾਈਵਰਾਂ ਨੂੰ ਕੱਢੇ ਜਾਣ ਬਾਰੇ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦੇਈਏ  ਕਿ ਪੁਰਾਣੀਆਂ ਬੱਸਾਂ ਨੂੰ ਬੰਦ ਕਰਨ ਦੀ ਤਿਆਰੀ ਤਾਂ ਕਰ ਲਈ ਗਈ ਹੈ ਪਰ ਨਵੀਆਂ ਇਲੈਕਟ੍ਰਿਕ ਬੱਸਾਂ ਦੀ ਆਮਦ ਬਾਰੇ ਕਿਸੇ ਵੀ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ