ਸ਼ੇਖ਼ ਹਸੀਨਾ ਨੂੰ ਫ਼ਾਂਸੀ ਦੀ ਸਜ਼ਾ
ਢਾਕਾ, 17 ਨਵੰਬਰ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਢਾਕਾ ਵਿਚ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਨ੍ਹਾਂ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਠਹਿਰਾਇਆ। ਟ੍ਰਿਬਿਊਨਲ ਨੇ ਉਨ੍ਹਾਂ ਨੂੰ ਅਗਸਤ 2024 ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਹੱਤਿਆਵਾਂ ਦਾ ਮਾਸਟਰਮਾਈਂਡ ਦੱਸਿਆ।
ਸ਼ੇਖ ਹਸੀਨਾ ਨੂੰ ਦੋ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿਚ ਕਤਲ ਲਈ ਉਕਸਾਉਣਾ ਅਤੇ ਕਤਲ ਦਾ ਆਦੇਸ਼ ਦੇਣਾ ਸ਼ਾਮਿਲ ਹੈ। ਅਦਾਲਤ ਨੇ ਦੂਜੇ ਦੋਸ਼ੀ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੂੰ ਵੀ 12 ਲੋਕਾਂ ਦੇ ਕਤਲ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ।
ਤੀਜੇ ਦੋਸ਼ੀ ਸਾਬਕਾ ਆਈ.ਜੀ.ਪੀ. ਅਬਦੁੱਲਾ ਅਲ-ਮਾਮੂਨ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮੂਨ ਸਰਕਾਰੀ ਗਵਾਹ ਬਣ ਗਿਆ ਹੈ।
ਅਦਾਲਤ ਨੇ ਸ਼ੇਖ ਹਸੀਨਾ ਅਤੇ ਅਸਦੁਜ਼ਮਾਨ ਕਮਾਲ ਦੀਆਂ ਬੰਗਲਾਦੇਸ਼ ਵਿਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਸ਼ੇਖ ਹਸੀਨਾ ਅਤੇ ਅਸਦੁਜ਼ਮਾਨ ਕਮਾਲ ਫਰਾਰ ਹਨ ਅਤੇ ਹੁਣ ਭਾਰਤ ਵਿਚ ਰਹਿ ਰਹੇ ਹਨ।
;
;
;
;
;
;
;