ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ
ਮਹਾਰਾਸ਼ਟਰ, 17 ਨਵੰਬਰ- ਪੁਣੇ ਦੇ ਮੰਜਰੀ ਬੁਧਕ ਇਲਾਕੇ ਵਿਚ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਤਿੰਨੋਂ ਨੌਜਵਾਨ ਰੇਲਵੇ ਪਟੜੀਆਂ 'ਤੇ ਬੈਠੇ ਸਨ ਤੇ ਰੇਲਗੱਡੀ ਆਈ।
ਸਾਰੇ ਨੌਜਵਾਨ 18 ਤੋਂ 20 ਸਾਲ ਦੇ ਵਿਚਕਾਰ ਸਨ ਅਤੇ ਨੇੜਲੀ ਬਸਤੀ ਵਿਚ ਰਹਿੰਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
;
;
;
;
;
;
;