JALANDHAR WEATHER

ਐਨ.ਆਈ.ਏ. ਦੀ ਹਿਰਾਸਤ ਵਿਚ ਅਨਮੋਲ ਬਿਸ਼ਨੋਈ

ਨਵੀਂ ਦਿੱਲੀ, 19 ਨਵੰਬਰ-ਐਨ.ਆਈ.ਏ. ਨੇ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਹਾਜ਼ ਲਗਭਗ 1:53 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰਿਆ। ਉਹ 200 ਡਿਪੋਰਟੀਆਂ ਨਾਲ ਜਹਾਜ਼ ਵਿਚ ਸੀ। ਉਸ ਨੂੰ ਹਵਾਈ ਅੱਡੇ ਤੋਂ ਸਿੱਧਾ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਉਸ ਦਾ ਰਿਮਾਂਡ ਮੰਗਿਆ ਜਾਵੇਗਾ ਅਤੇ ਐਨ.ਆਈ.ਏ. ਦਫ਼ਤਰ ਲਿਜਾਇਆ ਜਾਵੇਗਾ।

ਦੱਸ ਦੇਈਏ ਕਿ ਅਨਮੋਲ ਬਿਸ਼ਨੋਈ 2024 ਵਿਚ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੇ ਘਰ ਹੋਈ ਗੋਲੀਬਾਰੀ ਮਾਮਲੇ ਵਿਚ ਲੋੜੀਂਦਾੀ ਸੀ ਅਤੇ ਇਸ ਦੇ ਨਾਲ ਹੀ ਉਹ ਪਿਛਲੇ ਸਾਲ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦਾ ਵੀ ਮੁੱਖ ਦੋਸ਼ੀ ਸੀ। ਅਨਮੋਲ ਦਾ ਨਾਂਅ 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਵੀ ਸਾਹਮਣੇ ਆਇਆ ਸੀ।


ਉਹ ਭਾਰਤ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਲੋੜੀਂਦਾ ਹੈ। ਐਨ.ਆਈ.ਏ. ਨੇ ਉਸ ਦੀ ਗ੍ਰਿਫ਼ਤਾਰੀ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ