ਦੁਬਈ ਏਅਰ ਸ਼ੋਅ ਦੌਰਾਨ ਹਾਦਸਾਗ੍ਰਸਤ ਫਾਈਟਰ ਜਹਾਜ਼ ਦੇ ਪਾਇਲਟ ਦੀ ਮੌਤ
ਦੁਬਈ, 21 ਨਵੰਬਰ- ਅੱਜ ਦੁਬਈ ਏਅਰ ਸ਼ੋਅ ਵਿਚ ਇਕ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਪਾਇਲਟ ਨੂੰ ਘਾਤਕ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸਦੀ ਮੌਤ ਹੋ ਗਈ। ਭਾਰਤੀ ਹਵਾਈ ਫੌਜ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਇਸ ਦੁੱਖ ਦੀ ਘੜੀ ਵਿਚ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਕੋਰਟ ਆਫ਼ ਇਨਕੁਆਰੀ ਬਣਾਈ ਜਾ ਰਹੀ ਹੈ: ਭਾਰਤੀ ਹਵਾਈ ਸੈਨਾ
;
;
;
;
;
;
;
;