ਰਾਜਧਾਨੀ ’ਚ ਹਵਾ ਦੀ ਪੱਧਰ ‘ਬਹੁਤ ਮਾੜੀ’ ਸ਼੍ਰੇਣੀ ਵਿਚ
ਨਵੀਂ ਦਿੱਲੀ, 22 ਨਵੰਬਰ- ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕਾਂਕ ਥੋੜ੍ਹਾ ਘਟਿਆ ਹੈ, ਪਰ ਇਹ 'ਬਹੁਤ ਮਾੜੀ' ਸ਼੍ਰੇਣੀ ਵਿਚ ਬਣਿਆ ਹੋਇਆ ਹੈ। ਹਵਾ ਗੁਣਵੱਤਾ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਦੇ ਅੰਕੜਿਆਂ ਅਨੁਸਾਰ ਅੱਜ ਸਵੇਰੇ ਔਸਤ ਹਵਾ ਗੁਣਵੱਤਾ ਸੂਚਾਂਕ 359 ਦਰਜ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਦਰਜ ਕੀਤੇ ਗਏ ਔਸਤ ਹਵਾ ਗੁਣਵੱਤਾ ਸੂਚਾਂਕ 364 ਤੋਂ ਥੋੜ੍ਹਾ ਸੁਧਾਰ ਹੋਣ ਦੇ ਬਾਵਜੂਦ ਸਵੇਰੇ ਕੁਝ ਇਲਾਕਿਆਂ ਵਿਚ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਬਣੀ ਰਹੀ।
ਕੁਝ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਾਂਕ 400 ਨੂੰ ਵੀ ਪਾਰ ਕਰ ਗਿਆ ਹੈ, ਜਿਸ ਕਾਰਨ ਉੱਥੋਂ ਦੀ ਹਵਾ 'ਗੰਭੀਰ' ਸ਼੍ਰੇਣੀ ਵਿਚ ਮੰਨੀ ਜਾਂਦੀ ਹੈ। ਲਗਾਤਾਰ ਧੂੰਏਂ (ਧੁੰਦ) ਕਾਰਨ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਇਸ ਦੌਰਾਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਅੱਜ ਸਵੇਰੇ ਦਿੱਲੀ ਦੇ ਆਨੰਦ ਵਿਹਾਰ ਵਿਚ ਹਵਾ ਗੁਣਵੱਤਾ ਸੂਚਾਂਕ 420, ਅਸ਼ੋਕ ਵਿਹਾਰ 403, ਆਯਾ ਨਗਰ 333, ਬਵਾਨਾ 414, ਬੁਰਾੜੀ 374, ਦਵਾਰਕਾ 389, ਜਹਾਂਗੀਰਪੁਰੀ 417, ਮੁੰਡਕਾ 414, ਨਜਫਗੜ੍ਹ 316, ਪੰਜਾਬੀ ਬਾਗ 370, ਰੋਹਿਣੀ 412, ਆਰ.ਕੇ. ਪੁਰਮ 372 ਅਤੇ ਵਜ਼ੀਰਪੁਰ 427 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਭਵਿੱਖਬਾਣੀ ਕੀਤੀ ਹੈ ਕਿ ਸੋਮਵਾਰ ਤੱਕ ਹਵਾ ਬਹੁਤ ਮਾੜੀ ਸ਼੍ਰੇਣੀ ਵਿਚ ਰਹੇਗੀ।
;
;
;
;
;
;
;
;