JALANDHAR WEATHER

ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ

ਮਾਨਸਾ, 23 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਨੌਜਵਾਨ ਗਾਇਕ ਹਰਮਨ ਸਿੱਧੂ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ ਕਾਰ 'ਤੇ ਆਪਣੇ ਪਿੰਡ ਜਾ ਰਿਹਾ ਸੀ ਤੇ ਇਸ ਦੌਰਾਨ ਕਾਰ ਇਕ ਪੈਲੇਸ ਨੇੜੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਹਰਮਨ ਮੌਕੇ 'ਤੇ ਹੀ ਦਮ ਤੋੜ ਗਿਆ। ਦਹਾਕਾ ਪਹਿਲਾਂ ਉਹ 'ਪੇਪਰ ਤੇ ਪਿਆਰ' ਕੈਸੇਟ ਨਾਲ ਚਰਚਿਤ ਹੋਇਆ ਸੀ ਅਤੇ ਉਸ ਦੇ ਕਈ ਗੀਤ ਮਕਬੂਲ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ