JALANDHAR WEATHER

ਏ.ਐੱਨ.ਟੀ.ਐਫ਼. ਵਲੋਂ ਪਾਕਿਸਤਾਨ ਤੋਂ ਆਈ ਤੋਂ 50 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਮਮਦੋਟ, ਫ਼ਿਰੋਜ਼ਪੁਰ,  22 ਨਵੰਬਰ (ਗੁਰਿੰਦਰ ਸਿੰਘ, ਰਜਿੰਦਰ ਹਾਂਡਾ)- ਐਂਟੀ ਨਾਰਕੋਟਿਕ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਵਲੋਂ ਪਾਕਿਸਤਾਨ ਤੋਂ ਮੰਗਵਾਈ 50 ਕਿਲੋ ਹੈਰੋਇਨ ਦੀ ਵੱਡੀ ਖੇਪ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਫ਼ੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 250 ਕਰੋੜ ਰੁਪਏ ਦੱਸੀ ਜਾ ਰਹੀ ਹੈ। ਏ.ਐੱਨ.ਟੀ.ਐੱਫ. ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਅਨੁਸਾਰ ਕਪੂਰਥਲਾ ਦੇ ਰਹਿਣ ਵਾਲਾ ਨਸ਼ਾ ਤਸਕਰ ਕਾਰ ਰਾਹੀਂ ਹੈਰੋਇਨ ਦੀ ਇਹ ਵੱਡੀ ਖੇਪ ਲੈ ਕੇ ਫਿਰੋਜ਼ਪੁਰ ਵੱਲ ਨੂੰ ਆ ਰਿਹਾ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ ਹੈ।


ਇਸ ਦੇ ਨਾਲ ਹੀ ਸੀਮਾ ਸੁਰੱਖਿਆ ਬਲ ਵਲੋਂ ਹਿੰਦ-ਪਾਕਿ ਕੌਮਾਂਤਰੀ ਸਰਹੱਦ ਨਜ਼ਦੀਕ ਪਛਾੜੀਆਂ ਚੈੱਕ ਪੋਸਟ ਨੇੜੇ ਡ੍ਰੋਨ ਸਰਗਰਮੀ ਹੋਣ 'ਤੇ ਕੀਤੀ ਚੈਕਿੰਗ ਦੌਰਾਨ ਪਿੰਡ ਕਮਾਲ ਵਾਲਾ ਦੇ ਖੇਤਾਂ ਵਿਚੋਂ ਇਕ ਡ੍ਰੋਨ ਤੇ 535 ਗ੍ਰਾਮ ਆਈਸ ਡਰੱਗ ਵੀ ਬਰਾਮਦ ਕੀਤੀ ਹੈ। ਪੁਲਿਸ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ