ਆਟੋ-ਮੋਟਰਸਾਈਕਲ ਟੱਕਰ 'ਚ ਇਕ ਨੌਜਵਾਨ ਦੀ ਮੌਤ - ਬੱਚਾ ਗੰਭੀਰ ਜ਼ਖ਼ਮੀ
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਆਟੋ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸ਼ਾਮ ਲਾਲ ਪੁੱਤਰ ਜਸਵੰਤ ਰਾਏ ਪਿੰਡ ਅਹਿਮਦਾਬਾਦ ਨੇੜੇ ਧਾਰੀਵਾਲ ਮੋਟਰਸਾਈਕਲ 'ਤੇ ਇਕ ਬੱਚੇ ਸਮੇਤ ਜਾ ਰਿਹਾ ਸੀ ਕਿ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਗ਼ਲਤ ਪਾਸੇ ਤੋਂ ਆਏ ਟੈਂਪੂ ਨਾਲ ਉਸ ਦੀ ਟੱਕਰ ਹੋ ਗਈ।
ਇਸ ਘਟਨਾ ਵਿਚ ਸ਼ਾਮ ਲਾਲ ਦੀ ਮੌਕੇ ਉੱਪਰ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
;
;
;
;
;
;
;
;