ਦੇਸ਼ ਵਿਚ ਅੱਜ ਤੋਂ ਲਾਗੂ ਹੋਏ ਨਵੇਂ ਕਿਰਤ ਕਾਨੂੰਨ –ਮਨਸੁਖ ਮਾਂਡਵੀਆ
ਨਵੀਂ ਦਿੱਲੀ, 21 ਨਵੰਬਰ- ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿਚ ਅੱਜ ਤੋਂ ਨਵੇਂ ਕਿਰਤ ਕਾਨੂੰਨ ਲਾਗੂ ਹੋ ਗਏ ਹਨ।
ਇਨ੍ਹਾਂ ਕਾਨੂੰਨਾਂ ਅਨੁਸਾਰ ਸਾਰੇ ਕਾਮਿਆਂ ਨੂੰ ਸਮੇਂ ਸਿਰ ਘੱਟੋ-ਘੱਟ ਉਜਰਤਾਂ ਦੀ ਗਾਰੰਟੀ, ਨੌਜਵਾਨਾਂ ਨੂੰ ਨਿਯੁਕਤੀ ਪੱਤਰਾਂ ਦੀ ਗਾਰੰਟੀ, ਔਰਤਾਂ ਨੂੰ ਬਰਾਬਰ ਤਨਖਾਹ ਅਤੇ ਸਤਿਕਾਰ ਦੀ ਗਾਰੰਟੀ, ਨਿਸ਼ਚਿਤ ਮਿਆਦ ਦੇ ਕਰਮਚਾਰੀਆਂ ਨੂੰ ਇਕ ਸਾਲ ਬਾਅਦ ਗ੍ਰੈਚੂਟੀ ਦੀ ਗਾਰੰਟੀ, 40 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਲਈ ਮੁਫਤ ਸਾਲਾਨਾ ਸਿਹਤ ਜਾਂਚ ਦੀ ਗਾਰੰਟੀ, ਖਤਰਨਾਕ ਖੇਤਰਾਂ ਵਿਚ ਕਾਮਿਆਂ ਨੂੰ 100% ਸਿਹਤ ਸੁਰੱਖਿਆ ਦੀ ਗਾਰੰਟੀ, ਕੌਮਾਂਤਰੀ ਮਾਪਦੰਡਾਂ ਅਨੁਸਾਰ ਕਾਮਿਆਂ ਨੂੰ ਸਮਾਜਿਕ ਨਿਆਂ ਦੀ ਗਰੰਟੀ...ਆਦਿ ਸ਼ਾਮਲ ਹਨ।
;
;
;
;
;
;
;
;