ਭਾਜਪਾ ਆਪਣੇ ਦਮ 'ਤੇ ਲੜੇਗੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ -ਡਾ.ਰਾਜਿੰਦਰ ਸ਼ਰਮਾ
ਜਗਰਾਉਂ ( ਲੁਧਿਆਣਾ), 21 ਨਵੰਬਰ ( ਕੁਲਦੀਪ ਸਿੰਘ ਲੋਹਟ)- ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂਂ ਆਪਣੇ ਦਮ 'ਤੇ ਲੜਨ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦਫਤਰ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਬੈਠਕ ਵਿਚ ਪੰਜਾਬ ਭਾਜਪਾ ਦੇ ਸੈਕਟਰੀ ਅਤੇ ਜ਼ਿਲ੍ਹਾ ਭਾਜਪਾ ਜਗਰਾਉਂ ਦੇ ਮੁਖੀ ਰੇਣੂ ਥਾਪਰ ਵੀ ਹਾਜ਼ਰ ਹੋਏ।
ਇਸ ਮੌਕੇ ਉਨ੍ਹਾਂ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਲਾਏ ਵਿਧਾਨ ਸਭਾ ਦੇ ਵੱਖ-ਵੱਖ ਇੰਚਾਰਜਾਂ ਨਾਲ ਮੀਟਿੰਗ ਕੀਤੀ। ਇਸ ਮੀਟਿਗ ਵਿਚ ਜਗਰਾਉਂ ਵਿਧਾਨ ਸਭਾ ਤੋਂ ਸਰਪੰਚ ਗੁਰਸਿਮਰਨ ਸਿੰਘ, ਰਾਏਕੋਟ ਤੋਂ ਪਰਮਜੀਤ ਸਿੰਘ ਟੂਸੇ, ਮੁੱਲਾਪੁਰ ਦਾਖਾ ਦੇ ਇੰਚਾਰਜ ਮੇਜਰ ਸਿੰਘ ਦੇਤਵਾਲ ਅਤੇ ਤਿੰਨਾਂ ਵਿਧਾਨ ਸਭਾ ਦੇ ਇੰਚਾਰਜ ਰਿਟਾਇਰਡ ਐਸਡੀਐਮ ਹਰਕੰਵਲਜੀਤ ਸਿੰਘ ਨੂੰ ਲਾਇਆ ਗਿਆ।
ਇਸ ਮੀਟਿੰਗ ਵਿਚ ਗੇਜਾ ਰਾਮ ਵਾਲਮੀਕਿ,ਪੱਖੋਵਾਲ ਸਰਕਲ ਦੇ ਪ੍ਰਧਾਨ ਪ੍ਰਭਜੋਤ ਸਿੰਘ ਦਿਓਲ, ਗਿੱਦੜਵਿੰਡੀ ਸਰਕਲ ਦੇ ਪ੍ਰਧਾਨ ਗੁਰਭੇਜ ਸਿੰਘ ,ਕਾਉਂਕੇ ਸਰਕਲ ਦੇ ਪ੍ਰਧਾਨ ਗੁਰਚਰਨ ਸਿੰਘ ,ਸੀਨੀਅਰ ਭਾਜਪਾ ਨੇਤਾ ਸੰਜੀਵ ਢੰਡ, ਗੁਰਜੀਤ ਕੌਰ ਕੈਲੇ ,ਕੁਲਵਿੰਦਰ ਸਿੰਘ ਕਾਲਸਾਂ, ਨਵਦੀਪ ਸਿੰਘ ,ਅੰਬੂ ਰਾਮ, ਸੁਰੇਸ਼ ਗਰਗ, ਧਰਮਿੰਦਰ ਸਿੰਘ, ਸੋਨੀ ਆਦਿ ਹਾਜ਼ਰ ਹੋਏ।
;
;
;
;
;
;
;
;