ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੀਆਂ ਤਿਆਰੀਆਂ ਮੁਕੰਮਲ
ਖੇਮਕਰਨ/ਅਮਰਕੋਟ, 21 ਨਵੰਬਰ (ਬਿੱਲਾ,ਭੱਟੀ)-ਪੰਜਾਬ ਵਿਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਲਟਕਦੀਆਂ ਆ ਰਹੀਆਂ ਚੋਣਾਂ ਕਰਾਉਣ ਦਾ ਫ਼ੈਸਲਾ ਸਰਕਾਰ ਨੇ ਕਰ ਲਿਆ ਹੈ। ਇਹ ਚੋਣਾਂ ਸਰਕਾਰ ਬਹੁਤ ਜਲਦੀ ਕਰਾਉਣ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਨ੍ਹਾਂ ਚੋਣਾਂ ਸੰਬੰਧੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਦੋ ਬਲਾਕਾਂ ਵਲਟੋਹਾ ਤੇ ਭਿੱਖੀਵਿੰਡ ਵਿਚ ਬਲਾਕ ਸੰਮਤੀ ਚੋਣਾਂ ਸਬੰਧੀ ਜ਼ੋਨ ਬਣਾ ਦਿੱਤੇ ਗਏ ਹਨ। ਬਲਾਕ ਵਲਟੋਹਾ ਦੇ ਪਿੰਡਾਂ ਨੂੰ ਕੁੱਲ 18 ਜ਼ੋਨਾਂ ਤੇ ਬਲਾਕ ਭਿੱਖੀਵਿੰਡ ਦੇ ਪਿੰਡਾਂ ਨੂੰ ਕੁੱਲ 23 ਜ਼ੋਨਾਂ ਵਿਚ ਵੰਡਿਆ ਗਿਆ ਹੈ।
;
;
;
;
;
;
;
;