ਮੱਧ ਪ੍ਰਦੇਸ਼ : ਵਿਆਹ 'ਚੋਂ ਲੱਖਾਂ ਰੁਪਏ ਦੇ ਚੋਰੀ ਕੀਤੇ ਗਹਿਣਿਆਂ ਸਮੇਤ ਔਰਤ ਗ੍ਰਿਫ਼ਤਾਰ
ਭੋਪਾਲ, (ਮੱਧ ਪ੍ਰਦੇਸ਼) 22 ਨਵੰਬਰ- ਮੱਧ ਪ੍ਰਦੇਸ਼ ਦੀ ਇਕ 28 ਸਾਲਾ ਔਰਤ ਨੂੰ ਇਥੋਂ ਨੇੜੇ ਐਰੋਲੀ ਵਿਖੇ ਇਕ ਵਿਆਹ ਵਿਚ ਚੋਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਚੋਰੀ ਹੋਏ 8.53 ਲੱਖ ਰੁਪਏ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਕਥਿਤ ਦੋਸ਼ੀ ਮਹਿਲਾ ਇਕ ਗਿਰੋਹ ਦੀ ਮੈਂਬਰ ਸੀ ਜੋ ਵਿਆਹਾਂ ਅਤੇ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਰਬਾਲੇ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਬਾਲਕ੍ਰਿਸ਼ਨ ਸਾਵੰਤ ਨੇ ਕਿਹਾ ਕਿ 2 ਨਵੰਬਰ ਨੂੰ ਐਰੋਲੀ ਇਲਾਕੇ ਵਿਚ ਆਪਣੀ ਧੀ ਦੇ ਵਿਆਹ ਦੌਰਾਨ ਲੇਵਾ ਪਾਟੀਦਾਰ ਸਮਾਜ ਹਾਲ ਤੋਂ ਗਹਿਣੇ ਅਤੇ ਨਕਦੀ ਵਾਲਾ ਉਸਦਾ ਪਰਸ ਚੋਰੀ ਹੋਣ ਤੋਂ ਬਾਅਦ ਇਕ 65 ਸਾਲਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸੀਸੀਟੀਵੀ ਫੁਟੇਜ ਵਿਚ ਦੋ ਸ਼ੱਕੀ ਅਤੇ ਅਪਰਾਧ ਵਿਚ ਵਰਤੀ ਗਈ ਸਵਿਫਟ ਕਾਰ ਦਿਖਾਈ ਦਿੱਤੀ। ਜਾਂਚ ਤੋਂ ਪਤਾ ਚੱਲਿਆ ਹੈ ਕਿ ਚੋਰੀ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਕਾਡੀਆ ਸਾਂਸੀ ਪਿੰਡ ਦੇ ਇਕ ਗਿਰੋਹ ਦੁਆਰਾ ਕੀਤੀ ਗਈ ਸੀ, ਜੋ ਕਿ ਇਸੇ ਤਰ੍ਹਾਂ ਦੀਆਂ ਵਿਆਹ ਚੋਰੀਆਂ ਲਈ ਜਾਣਿਆ ਜਾਂਦਾ ਹੈ, ”ਪੁਲਿਸ ਟੀਮ ਮੱਧ ਪ੍ਰਦੇਸ਼ ਗਈ ਅਤੇ ਪੰਜ ਦਿਨਾਂ ਦੀ ਤਲਾਸ਼ੀ ਤੋਂ ਬਾਅਦ ਸਥਾਨਕ ਪੁਲਿਸ ਦੀ ਮਦਦ ਨਾਲ ਅੰਜਲੀ ਪ੍ਰਦੀਪ ਦਪਾਨੀ (28) ਨੂੰ ਗ੍ਰਿਫਤਾਰ ਕੀਤਾ। ਅਧਿਕਾਰੀ ਨੇ ਕਿਹਾ ਕਿ ਸੋਨੇ ਦੇ ਹਾਰ, ਕੰਨਾਂ ਦੀਆਂ ਵਾਲੀਆਂ, ਚੇਨਾਂ, ਇਕ ਅੰਗੂਠੀ, ਚਾਂਦੀ ਦੀਆਂ ਚੀਜ਼ਾਂ, 1 ਲੱਖ ਰੁਪਏ ਨਕਦੀ ਅਤੇ ਦੋ ਆਈਫੋਨ ਸਮੇਤ ਗਹਿਣੇ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਕੁੱਲ ਕੀਮਤ 8.53 ਲੱਖ ਰੁਪਏ ਹੈ। ਪੁਲਿਸ ਹੁਣ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੀ ਪਛਾਣ ਅਰੁਣ ਉਰਫ ਵਰੁਣ ਉਮੇਸ਼ ਬਲੇਰੀਆ, ਮਾਨਵ ਸਿਸੋਦੀਆ ਅਤੇ ਪ੍ਰਦੀਪ ਜਮੁਨਾਦਾਸ ਸਿਸੋਦੀਆ ਵਜੋਂ ਹੋਈ ਹੈ, ਸਾਰੇ ਕਾਡੀਆ ਸਾਂਸੀ ਤੋਂ ਹਨ।
;
;
;
;
;
;
;
;