ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਕਮਾਦ ਦੇ ਖੇਤ 'ਚੋਂ ਮਿਲੀ
ਭੁਲੱਥ, 22 ਨਵੰਬਰ ( ਮੇਹਰ ਚੰਦ ਸਿੱਧੂ )- ਇਥੋਂ ਥੋੜ੍ਹਾ ਦੂਰੀ ਉਤੇ ਪੈਂਦੇ ਪਿੰਡ ਅਕਾਲਾ ਵਸਨੀਕ ਐਡੀਸਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਲੜਕਾ ਅੰਸ਼ (17 ਸਾਲ) ਦੋ ਦਿਨਾਂ ਤੋਂ ਘਰੋਂ ਲਾਪਤਾ ਸੀ, ਜਿਸ ਦੀ ਲਾਪਤਾ ਦੀ ਇਤਲਾਹ ਥਾਣਾ ਭੁਲੱਥ ਵਿਖੇ ਦਿੱਤੀ ਗਈ ਸੀ, ਅੱਜ ਦੇਰ ਸ਼ਾਮ ਉਸ ਦੀ ਲਾਸ਼ ਖੂਨ ਨਾਲ ਲੱਥ-ਪੱਥ ਹੋਈ ਪਿੰਡ ਬਾਗੜੀਆਂ ਦੇ ਕਮਾਦ ਦੇ ਖੇਤਾਂ ਵਿਚੋਂ ਮਿਲੀ ਹੈ।
ਜਦੋਂ ਇਸ ਸੰਬੰਧੀ ਥਾਣਾ ਭੁਲੱਥ ਪੁਲੀਸ ਨੂੰ ਪਤਾ ਲੱਗਾ ਤਾਂ ਮੌਕੇ ਉਤੇ ਪਹੁੰਚ ਕੇ ਐਸਐਚਓ ਰਣਜੀਤ ਸਿੰਘ ਵਲੋਂ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਗੱਲਬਾਤ ਕਰਦਿਆਂ ਐਸ. ਐਚ. ਓ. ਨੇ ਕਿਹਾ ਕਿ ਇਸ ਉਤੇ ਕਤਲ ਦੇ ਕਾਰਨਾਂ ਦਾ ਪਤਾ ਲਗਾ ਕੇ ਦੋਸ਼ੀ ਬਹੁਤ ਜਲਦ ਗ੍ਰਿਫਤਾਰ ਕੀਤੇ ਜਾਣਗੇ।
;
;
;
;
;
;
;
;