JALANDHAR WEATHER

ਪਿੰਡ ਭੁੱਲਾਰਾਈ ਵਿਖੇ ਹੋਏ ਝਗੜੇ ਨਾਲ ਸਬੰਧਤ ਦੋਵੇਂ ਧਿਰਾਂ ਨੇ ਰੱਖਿਆ ਆਪਣਾ ਪੱਖ

ਖਲਵਾੜਾ, 22 ਨਵੰਬਰ (ਮਨਦੀਪ ਸਿੰਘ ਸੰਧੂ)- ਬੀਤੇ ਦਿਨੀਂ ਪਿੰਡ ਭੁੱਲਾਰਾਈ ਵਿਖੇ ਹੋਏ ਝਗੜੇ ਤੋਂ ਬਾਅਦ ਦੋਵੇਂ ਧਿਰਾਂ ਉਤੇ ਪਰਚੇ ਦਰਜ ਹੋਏ ਸਨ, ਜਿਸ ਦੇ ਚੱਲਦਿਆਂ ਦੋਵੇਂ ਧਿਰਾਂ ਮੀਡੀਆ ਨੂੰ ਮੁਖ਼ਾਤਿਬ ਹੋਈਆਂ ਅਤੇ ਮੀਡੀਆ ਸਾਹਮਣੇ ਆਪੋ ਆਪਣਾ ਪੱਖ ਰੱਖਿਆ।

ਇਸ ਮੌਕੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਬਲਾਕ ਸੰਮਤੀ ਫਗਵਾੜਾ ਦੇ ਹੱਕ ਵਿਚ ਆਈਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਸਤਾਰ ਦੀ ਬੇਅਦਬੀ ਕੀਤੇ ਜਾਣ ਦੀ ਧਾਰਾ ਨੂੰ ਪਰਚੇ ਵਿਚ ਨਾ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿਚ ਪੁਲੀਸ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ, ਜਦਕਿ ਸਰਪੰਚ ਰਜਤ ਭਨੋਟ ਦੇ ਹੱਕ ਵਿਚ ਇਕੱਠੇ ਹੋਏ ਪਿੰਡ ਦੇ ਪੰਚਾਇਤ ਮੈਂਬਰਾਂ, ਨੰਬਰਦਾਰਾਂ, ਸਾਬਕਾ ਸਰਪੰਚਾਂ, ਸਾਬਕਾ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਵਲੋਂ ਪਿੰਡ ਦੇ ਮਾਮਲੇ ਨੂੰ ਪਿੰਡ ਵਿਚ ਹੀ ਨਿਬੇੜਨ ਦੀ ਗੱਲ ਉਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ਸਾਬਕਾ ਸਰਪੰਚ ਧਰਜਿੰਧਰ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਸਰਪੰਚ ਰਜਤ ਭਨੋਟ ਨੇ ਕਿਹਾ ਕਿ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਉਲਝਾਉਣ ਦੀ ਬਜਾਏ ਮਾਮਲੇ ਨੂੰ ਨਿਪਟਾਇਆ ਜਾਵੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ