ਦਿੱਲੀ ਕ੍ਰਾਈਮ ਬ੍ਰਾਂਚ ਨੇ ਪਾਕਿ ਨਾਲ ਜੁੜੇ ਗਰੋਹ ਦੇ ਮੈਂਬਰ ਕੀਤੇ ਕਾਬੂ, ਦੋ ਪੰਜਾਬ ਨਾਲ ਸੰਬੰਧਿਤ
ਨਵੀਂ ਦਿੱਲੀ, 23 ਨਵੰਬਰ - ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਕ੍ਰਾਈਮ ਬ੍ਰਾਂਚ ਨੇ ਪਾਕਿਸਤਾਨੀ ਆਈ.ਐਸ.ਆਈ. ਨਾਲ ਜੁੜੇ ਇਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਰੋਹ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਅਜੈ, ਮਨਦੀਪ, ਦਲਵਿੰਦਰ ਅਤੇ ਰੋਹਨ ਸ਼ਾਮਿਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਗਰੋਹ ਤੁਰਕੀ ਅਤੇ ਚੀਨ ਵਿਚ ਬਣੇ ਉੱਚ ਪੱਧਰੀ ਪਿਸਤੌਲ ਪਾਕਿਸਤਾਨ ਰਾਹੀਂ ਭਾਰਤ ਨੂੰ ਸਪਲਾਈ ਕਰ ਰਹੇ ਸਨ ਤੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿਚ ਸੁੱਟੇ ਜਾਂਦੇ ਸਨ ਅਤੇ ਫਿਰ ਦੁਬਾਰਾ ਵੇਚੇ ਜਾਂਦੇ ਸਨ।
ਇਸ ਦੇ ਨਾਲ ਹੀ ਪੁਲਿਸ ਨੇ 10 ਮਹਿੰਗੇ ਵਿਦੇਸ਼ੀ ਪਿਸਤੌਲ ਅਤੇ 92 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਉਹ ਦਿੱਲੀ ਅਤੇ ਆਲੇ ਦੁਆਲੇ ਦੇ ਰਾਜਾਂ ਵਿਚ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਦੋ ਪੰਜਾਬ ਤੋਂ ਹਨ।
;
;
;
;
;
;
;
;