JALANDHAR WEATHER

ਬਿਹਾਰ:ਪੁਲਿਸ ਨਾਲ ਮੁਕਾਬਲੇ ’ਚ ਲੋੜੀਂਦਾ ਬਦਮਾਸ਼ ਕਾਬੂ

ਪਟਨਾ, 22 ਨਵੰਬਰ -ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿਚ ਅਪਰਾਧੀਆਂ ਵਿਰੁੱਧ ਪੁਲਿਸ ਮੁਹਿੰਮ ਲਗਾਤਾਰ ਤੇਜ਼ ਹੋ ਰਹੀ ਹੈ। ਦੋ ਦਿਨ ਪਹਿਲਾਂ ਤੇਘਰਾ ਵਿਚ ਹੋਏ ਮੁਕਾਬਲੇ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਇਕ ਸਾਂਝੀ ਟੀਮ ਨੇ ਸਾਹਿਬਪੁਰ ਕਮਾਲ ਪੁਲਿਸ ਸਟੇਸ਼ਨ ਖੇਤਰ ਵਿਚ ਇਕ ਹੋਰ ਵੱਡਾ ਆਪ੍ਰੇਸ਼ਨ ਕੀਤਾ ਹੈ। ਮੱਲ੍ਹੀਪੁਰ ਅਤੇ ਸ਼ਾਲੀਗ੍ਰਾਮੀ ਪਿੰਡਾਂ ਵਿਚਕਾਰ ਬੀਤੀ ਦੇਰ ਰਾਤ ਹੋਏ ਮੁਕਾਬਲੇ ਵਿਚ ਬਦਮਾਸ਼ ਸ਼ਿਵਦੱਤ ਰਾਏ ਪੁਲਿਸ ਦੀਆਂ ਗੋਲੀਆਂ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਅਜੇ ਪੁਲਿਸ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।


ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਸਪੈਸ਼ਲ ਟਾਸਕ ਫੋਰਸ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਤੇਘਰਾ ਥਾਣਾ ਖੇਤਰ ਦਾ ਇਕ ਬਦਨਾਮ ਅਤੇ ਭਗੌੜਾ ਅਪਰਾਧੀ ਸ਼ਿਵਦੱਤ ਰਾਏ ਹਥਿਆਰ ਖਰੀਦਣ ਲਈ ਮੱਲ੍ਹੀਪੁਰ ਖੇਤਰ ਵਿਚ ਪਹੁੰਚਣ ਵਾਲਾ ਹੈ। ਸੂਚਨਾ ਮਿਲਣ 'ਤੇ ਐਸ.ਟੀ.ਐਫ. ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਲਾਕੇ ਨੂੰ ਘੇਰ ਲਿਆ। ਜਿਵੇਂ ਹੀ ਪੁਲਿਸ ਟੀਮ ਸ਼ਾਲੀਗ੍ਰਾਮੀ ਪਿੰਡ ਦੇ ਨੇੜੇ ਪਹੁੰਚੀ, ਦੋ ਮੋਟਰਸਾਈਕਲਾਂ 'ਤੇ ਸਵਾਰ ਲਗਭਗ ਛੇ ਅਪਰਾਧੀਆਂ ਨੇ ਅਚਾਨਕ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ ਤੇ ਇਸ ਵਿਚ ਸ਼ਿਵਦੱਤ ਰਾਏ ਜ਼ਖ਼ਮੀ ਹੋ ਗਿਆ। ਸਥਿਤੀ ਦਾ ਫਾਇਦਾ ਚੁੱਕਦੇ ਹੋਏ ਉਸ ਦੇ ਪੰਜ ਹੋਰ ਸਾਥੀ ਹਨੇਰੇ ਵਿਚ ਭੱਜ ਗਏ। ਜ਼ਖਮੀ ਸ਼ਿਵਦੱਤ ਰਾਏ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਇਲਾਕੇ ਦੇ ਇਕ ਘਰ 'ਤੇ ਛਾਪਾ ਮਾਰਿਆ ਤੇ ਉਥੋਂ ਨੌਂ ਪਿਸਤੌਲਾਂ, ਵੱਡੀ ਮਾਤਰਾ ਵਿਚ ਖੰਘ ਦੀ ਦਵਾਈ, ਨਕਦੀ ਅਤੇ ਹੋਰ ਗੈਰ-ਕਾਨੂੰਨੀ ਸਮਾਨ ਬਰਾਮਦ ਕੀਤਾ ਗਿਆ।


ਦੱਸ ਦੇਈਏ ਕਿ ਸ਼ਿਵਦੱਤ ਰਾਏ 'ਤੇ ਇਕ ਪਿੰਡ ਦੇ ਸਰਪੰਚ ਦੇ ਪੁੱਤਰ ਦੀ ਹੱਤਿਆ ਦਾ ਦੋਸ਼ ਹੈ ਅਤੇ ਉਹ ਲਗਭਗ ਦੋ ਸਾਲਾਂ ਤੋਂ ਫਰਾਰ ਸੀ। ਉਸ 'ਤੇ ਕਈ ਹੋਰ ਗੰਭੀਰ ਅਪਰਾਧਿਕ ਵੀ ਦਰਜ ਹਨ। ਪੁਲਿਸ ਹੁਣ ਫਰਾਰ ਅਪਰਾਧੀਆਂ ਦੀ ਭਾਲ ਤੇਜ਼ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ