ਐਸ਼ੇਜ ਲੜੀ ਦਾ ਪਹਿਲਾ ਟੈਸਟ 2 ਦਿਨਾਂ 'ਚ ਖ਼ਤਮ, ਆਸਟ੍ਰੇਲੀਆ ਨੇ 8 ਵਿਕਟਾਂ ਨਾਲ ਹਰਾਇਆ ਇੰਗਲੈਂਡ ਨੂੰ
ਪਰਥ, 22 ਨਵੰਬਰ - ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਪਰਥ ਵਿਖੇ ਖੇਡਿਆ ਜਾ ਰਿਹਾ ਐਸ਼ੇਜ ਲੜੀ ਦਾ ਪਹਿਲਾ ਟੈਸਟ ਮਹਿਜ਼ 2 ਦਿਨਾਂ ਵਿਚ ਖ਼ਤਮ ਹੋ ਗਿਆ ਤੇ ਮੇਜ਼ਬਾਨ ਆਸਟ੍ਰੇਲੀਆ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਵਲੋਂ ਮਿਲੇ 205 ਦੌੜਾਂ ਦੇ ਟੀਚੇ ਨੂੰ ਆਸਟ੍ਰੇਲੀਆ ਨੇ 2 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਦੂਜੀ ਪਾਰੀ ਵਿਚ ਆਸਟ੍ਰੇਲੀਆ ਵਲੋਂ ਟ੍ਰੈਵਸ ਹੈਡ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 83 ਗੇਂਦਾਂ ਵਿਚ 123 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮਾਰਨਸ ਲਾਬੂਸ਼ੇਨ ਨੇ ਵੀ 51 ਦੌੜਾਂ ਬਣਾਈਆਂ ਜੋ ਕਿ ਅੰਤ ਤੱਕ ਆਊਟ ਨਹੀਂ ਹੋਏ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ ਦ ਮੈਚ ਚੁਣਿਆ ਗਿਆ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ 5 ਮੈਚਾਂ ਦੀ ਲੜੀ ਵਿਚ 1-0 ਦੀ ਬੜਤ ਹਾਸਲ ਕਰ ਲਈ। ਲੜੀ ਦਾ ਦੂਜਾ ਟੈਸਟ 2 ਦਸੰਬਰ ਤੋਂ ਬ੍ਰਿਸਬੇਨ ਵਿਚ ਖੇਡਿਆ ਜਾਵੇਗਾ।
;
;
;
;
;
;
;
;