ਈ.ਡੀ. ਨੇ ਸਵਰਗੀ ਮਾਫੀਆ ਡੌਨ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀਆਂ 6 ਜਾਇਦਾਦਾਂ ਨੂੰ ਕੀਤਾ ਜ਼ਬਤ
ਨਵੀਂ ਦਿੱਲੀ , 10 ਦਸੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਸਥਿਤ ਵਿਕਾਸ ਕੰਸਟ੍ਰਕਸ਼ਨ, ਜੋ ਕਿ ਸਵਰਗੀ ਮਾਫੀਆ ਡੌਨ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਅਤੇ ਉਸ ਦੇ ਸਾਥੀਆਂ ਦੁਆਰਾ ਚਲਾਈ ਜਾ ਰਹੀ ਇਕਾਈ ਹੈ, ਦੇ ਖ਼ਿਲਾਫ਼ ਚੱਲ ਰਹੀ ਜਾਂਚ ਦੇ ਸੰਬੰਧ ਵਿਚ 2.03 ਕਰੋੜ ਰੁਪਏ ਦੀਆਂ 6 ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ।
ਕੁਰਕ ਕੀਤੀਆਂ ਗਈਆਂ ਜਾਇਦਾਦਾਂ ਅੰਸਾਰੀ ਦੇ ਨਜ਼ਦੀਕੀ ਸਾਥੀ ਸ਼ਾਦਾਬ ਅਹਿਮਦ ਅਤੇ ਉਸ ਦੀ ਪਤਨੀ ਦੇ ਨਾਂਅ 'ਤੇ ਹਨ। ਇਹ ਇਸ ਮਾਮਲੇ ਵਿਚ ਜਾਰੀ ਕੀਤਾ ਗਿਆ ਚੌਥਾ ਕੁਰਕੀ ਆਦੇਸ਼ ਹੈ। ਇਸ ਮਾਮਲੇ ਵਿਚ ਹੁਣ ਤੱਕ ਕੁੱਲ ਕੁਰਕੀ 8.43 ਕਰੋੜ ਰੁਪਏ ਹੈ। ਈ.ਡੀ. ਨੇ ਕਿਹਾ ਕਿ ਉਸ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਕਾਸ ਕੰਸਟ੍ਰਕਸ਼ਨ ਨੇ ਉੱਤਰ ਪ੍ਰਦੇਸ਼ ਦੇ ਮਾਊ ਜ਼ਿਲ੍ਹੇ ਦੇ ਰੈਣੀ ਪਿੰਡ ਵਿਚ ਸਰਕਾਰੀ ਜ਼ਮੀਨ 'ਤੇ ਕਥਿਤ ਤੌਰ 'ਤੇ ਕਬਜ਼ਾ ਕੀਤਾ ਸੀ, ਜਿੱਥੇ ਇਕ ਗ਼ੈਰ -ਕਾਨੂੰਨੀ ਗੋਦਾਮ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਗਾਜ਼ੀਪੁਰ ਵਿਚ ਇਕ ਹੋਰ ਅਣਅਧਿਕਾਰਤ ਉਸਾਰੀ ਕੀਤੀ ਗਈ ਸੀ।
;
;
;
;
;
;
;
;