JALANDHAR WEATHER

ਸਮਾਣਾ ਬਲਾਕ ਨਾਲੋਂ ਤੋੜੇ ਗਏ ਪੰਜ ਪਿੰਡਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਕੀਤਾ ਪੂਰਨ ਬਾਈਕਾਟ

ਸਮਾਣਾ (ਪਟਿਆਲਾ),14 ਦਸੰਬਰ (ਸਾਹਿਬ ਸਿੰਘ)-ਪਟਿਆਲਾ ਜ਼ਿਲ੍ਹੇ ਦੀ ਸਮਾਣਾ ਵਿਧਾਨ ਸਭਾ ਹਲਕੇ ਦੇ ਪੰਜ ਪਿੰਡਾਂ ਜਿੰਨ੍ਹਾਂ ਨੂੰ ਸਮਾਣਾ ਬਲਾਕ ਨਾਲੋਂ ਤੋੜ ਕੇ ਪਾਤੜਾਂ ਬਲਾਕ ਵਿਚ ਸ਼ਾਮਿਲ ਕੀਤਾ ਹੈ, ਨੇ ਆਪਣੇ ਐਲਾਨ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਪੂਰਨ ਬਾਈਕਾਟ ਕੀਤਾ ਹੈ। ਇਨ੍ਹਾਂ ਪਿੰਡਾਂ ਨੇ ਦੋ ਮਹੀਨੇ ਪਹਿਲਾਂ ਹੀ ਇਸ ਫ਼ੈਸਲੇ ਦਾ ਐਲਾਨ ਕਰ ਦਿੱਤਾ ਸੀ ਤੇ ਅੱਜ ਇੱਕ ਵਾਰ ਫਿਰ ਉਹ ਆਪਣੇ ਐਲਾਨ ਤੇ ਕਾਇਮ ਰਹੇ।
ਦੋਦੜਾ, ਸਹਿਜਪੁਰਾ ਕਲਾਂ, ਭੇਡਪੁਰੀ, ਸਹਿਜਪੁਰ ਖੁਰਦ, ਸਹਿਜਪੁਰ ਕਲਾਂ ਅਤੇ ਕੋਟਲੀ ਸਮੇਤ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਪਿੰਡਾਂ ਨੂੰ ਸਮਾਣਾ ਬਲਾਕ ਤੋਂ ਵੱਖ ਕਰਕੇ ਪਾਤੜਾਂ ਬਲਾਕ ਵਿੱਚ ਸ਼ਾਮਲ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਉਨ੍ਹਾਂ ਦੇ ਪਿੰਡਾਂ ਨੂੰ ਮੁੜ ਸਮਾਣਾ ਬਲਾਕ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ