ਤਲਵੰਡੀ ਦਸੰਦਾ ਵਿਖੇ ਦੋ ਧਿਰਾਂ ਵਿਚਾਲੇ ਤਕਰਾਰ
ਕੱਥੂ ਨੰਗਲ, (ਅੰਮ੍ਰਿਤਸਰ), 14 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਦਸੰਦਾ ਸਿੰਘ ਵਿਖੇ ਅੱਜ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਚ ਤਕਰਾਰ ਹੋਇਆ। ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤਲਵੰਡੀ ਦਸੰਦਾ ਸਿੰਘ ਦੇ ਸਕੂਲ ਵਿਚ ਅਮਨ ਅਮਾਨ ਨਾਲ ਵੋਟਾਂ ਚੱਲ ਰਹੀਆਂ ਸਨ, ਜਿਸ ਦੌਰਾਨ ਦੋਵਾਂ ਪਾਰਟੀਆਂ ਦੇ ਆਗੂ ਆਮ ਸਾਹਮਣੇ ਹੋ ਗਏ, ਜਿਸ ਤਰ੍ਹਾਂ ਦੋਵਾਂ ਵਿਚ ਹੀ ਤਕਰਾਰ ਵਧਿਆ ਤਾਂ ਮੌਕੇ ’ਤੇ ਪੁੱਜ ਕੇ ਪੁਲਿਸ ਨੇ ਟਕਰਾਅ ਰੋਕਿਆ ਅਤੇ ਦੋਵਾਂ ਧਿਰਾਂ ਵਿਚ ਹੁਣ ਤੱਕ ਅਮਨ ਅਮਾਨ ਹੈ।
;
;
;
;
;
;
;
;