ਜੰਝ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਵੋਟ ਪਾ ਕੇ ਨਿਭਾਇਆ ਆਪਣਾ ਮੁੱਢਲਾ ਫ਼ਰਜ਼
ਜਲਾਲਾਬਾਦ (ਫ਼ਾਜ਼ਿਲਕਾ), 14 ਦਸੰਬਰ (ਕਰਨ ਚੁਚਰਾ) - ਪੰਜਾਬ ਭਰ ਵਿਚ 14 ਦਸੰਬਰ ਨੂੰ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਸੀ । ਉੱਥੇ ਹੀ ਸਵੇਰ ਹੁੰਦਿਆਂ ਹੀ ਸੰਘਣੀ ਧੁੰਦ ਦੇ ਬਾਵਜੂਦ ਲੋਕ ਤੜਕਸਾਰ 8 ਵਜੇ ਵੋਟਾਂ ਆਉਣ ਲਈ ਉਤਾਵਲੇ ਨਜ਼ਰ ਆਏ ।ਜਲਾਲਾਬਾਦ ਵਿਧਾਨ ਸਭਾ ਹਲਕਾ ਜੋ ਕਿ ਅਕਸਰ ਹੀ ਚਰਚਿਤ ਅਤੇ ਸੂਬੇ ਦੀ ਹੋਟ ਸੀਟ ਮੰਨਿਆ ਜਾਂਦਾ ਹੈ । ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਲੋਕ ਆਪੋ ਆਪਣੇ ਬੂਥਾਂ 'ਤੇ ਵੋਟ ਪਾਉਣ ਲਈ ਪੁੱਜਣ ਲੱਗੇ । ਜਿੱਥੇ ਪੰਜਾਬ ਵਿਚ ਚੋਣ ਸੀਜਨ ਸੀ, ਉਥੇ ਹੀ ਵਿਆਹਾਂ ਦਾ ਸੀਜ਼ਨ ਵਿਚੇ ਆਉਣ ਕਾਰਨ 14 ਦਸੰਬਰ ਨੂੰ ਚੋਣਾਂ ਵਾਲੇ ਦਿਨ ਜੰਝ ਚੜ੍ਹਨ ਤੋਂ ਪਹਿਲਾਂ ਜਲਾਲਾਬਾਦ ਦੇ ਪਿੰਡ ਸੜੀਆਂ ਵਿਚ ਇਕ ਨੌਜਵਾਨ ਆਪਣੇ ਬਰਾਤੀਆਂ ਨੂੰ ਲੈ ਕੇ ਵੋਟ ਪਾਉਣ ਲਈ ਪੋਿਲੰਗ ਬੂਥ 'ਤੇ ਪਹੁੰਚ ਗਿਆ। ਉਸ ਨੇ ਜੰਝ ਚੜ੍ਹਨ ਤੋਂ ਪਹਿਲਾਂ ਵੋਟ ਪਾਉਣ ਦਾ ਆਪਣਾ ਮੁੱਢਲਾ ਫ਼ਰਜ਼ ਅਦਾ ਕੀਤਾ ਅਤੇ ਫ਼ਿਰ ਅਗਲੇ ਫ਼ਰਜ਼ਾਂ ਦੀ ਪੂਰਤੀ ਲਈ ਰਵਾਨਾ ਹੋਇਆ । ਵੋਟ ਸਿਹਰੇ ਕਲੀਆਂ ਨਾਲ ਸਜੇ ਨੌਜਵਾਨ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਇਹ ਸਾਡਾ ਮੁੱਢਲਾ ਅਧਿਕਾਰ ਹੈ, ਬੜ੍ਹੀ ਜਦੋਂ ਜਹਿਦ ਅਤੇ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਅਧਿਕਾਰ ਮਿਲਿਆ ਹੈ ਅਤੇ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਹਰ ਹੀਲ੍ਹੇ ਕਰਨਾ ਚਾਹੀਦਾ ਹੈ ।
;
;
;
;
;
;
;
;