JALANDHAR WEATHER

ਪਿੰਡ ਰਾਏਸਰ ਪਟਿਆਲਾ 'ਚ ਬੈਲਟ ਪੇਪਰ ਤੋਂ ਗਾਇਬ ਹੋਇਆ "ਤੱਕੜੀ" ਚੋਣ ਨਿਸ਼ਾਨ

ਮਹੌਲ ਗਰਮਾਇਆ, ਵੋਟਿੰਗ ਬੰਦ
ਮਹਿਲ ਕਲਾਂ, 14 ਦਸੰਬਰ (ਅਵਤਾਰ ਸਿੰਘ ਅਣਖੀ)- ਬਲਾਕ ਸੰਮਤੀ ਜੋਨ ਚੰਨਣਵਾਲ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਵਕ ਬਣ ਗਈ ਜਦੋਂ ਪਤਾ ਲੱਗਿਆ ਕਿ ਬੈਲਟ ਪੇਪਰ 'ਤੇ ਸ਼੍ਰੋਮਣੀ ਅਕਾਲੀ ਦਲ ਦਾ "ਤੱਕੜੀ" ਦਾ ਨਿਸ਼ਾਨ ਗਾਇਬ ਹੈ। ਪਿੰਡ ਰਾਏਸਰ ਦੇ ਬੂਥ ਨੰਬਰ 20 ਤੇ ਇਸ ਬਾਰੇ ਪਤਾ ਲਗਿਆ ਹੀ, ਰੌਲਾ ਪੈ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਚਿੱਤਰ ਸਿੰਘ ਧਾਲੀਵਾਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਰੇਆਮ ਧੱਕੇਸ਼ਾਹੀ ਕਰਾਰ ਦਿੰਦਿਆ ਕਿਹਾ ਕਿ "ਆਪ" ਸਰਕਾਰ ਵੱਲੋਂ ਚੋਣਾਂ ਚ ਹੁੰਦੀ ਹਾਰ ਨੂੰ ਦੇਖ ਕੇ ਅਜਿਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਸਥਿਤੀ ਨੂੰ ਕਾਬੂ ਕਰਨ ਲਈ ਮੌਕੇ ਤੇ ਪੁੱਜੇ ਐਸ ਡੀ ਐਮ ਮਹਿਲ ਕਲਾਂ ਬੇਅੰਤ ਸਿੰਘ ਇਸ ਵਿਵਾਦ ਨੂੰ ਸੁਲਝਾਉਣ ਲਈ ਆਗੂਆਂ ਨਾਲ ਮੀਟਿੰਗ ਜਾਰੀ ਹੈ। ਪਿਛਲੇ 2 ਘੰਟਿਆਂ ਤੋਂ ਪੋਲਿੰਗ ਬੂਥ ਨੰਬਰ 20 ਤੇ ਵੋਟਿੰਗ ਬੰਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ