JALANDHAR WEATHER

ਪਿੰਡ ਸੰਗਤਪੁਰਾ ਵਿਖੇ ਬਿਨਾਂ ਰੇਲਿੰਗ ਸੂਏ ਦੇ ਪੁਲ ਨੇ ਲਈ ਪਤੀ ਪਤਨੀ ਦੀ ਜਾਨ

ਧੁੰਦ ਕਾਰਨ ਕਰ ਸੂਏ 'ਚ ਡਿੱਗੀ
ਸਮਾਧ ਭਾਈ, 14 ਦਸੰਬਰ (ਜਗਰੂਪ ਸਿੰਘ ਸਰੋਆ)- ਮੋਗਾ ਜਿਲ੍ਹੇ ਦੇ ਪਿੰਡ ਸੰਗਤਪੁਰਾ ਵਿਖੇ ਬਿਨਾਂ ਰੇਲਿੰਗ ਸੂਏ ਦੇ ਪੁਲ ਨੇ ਪਤੀ ਪਤਨੀ ਦੀ ਉਦੋਂ ਜਾਨ ਲੈ ਲਈ ਉਹ ਆਪਣੀ ਹੁੰਡਈ ਕ੍ਰੇਟਾ ਕਾਰ ਰਾਹੀਂ ਪਿੰਡ ਮਾੜੀ ਮੁਸਤਫਾ ਜਾ ਰਹੇ ਸਨ। ਜਾਣਕਾਰੀ ਅਨੁਸਾਰ ਪਿੰਡ ਧੂੜਕੋਟ ਰਣਸੀਂਹ (ਮੋਗਾ) ਵਾਸੀ ਅਧਿਆਪਕ ਜਸਕਰਨ ਸਿੰਘ ਭੁੱਲਰ (47) ਆਪਣੀ ਅਧਿਆਪਕ ਪਤਨੀ ਕਮਲਜੀਤ ਕੌਰ (46) ਨੂੰ ਚੋਣ ਡਿਊਟੀ ਲਈ ਛੱਡਣ ਜਾ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ। ਪਤਾ ਲੱਗਣ 'ਤੇ ਸਥਾਨਕ ਲੋਕਾਂ ਨੇ ਦੋਨਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ