ਪਿੰਡ ਨੇਹੀਂਆ ਵਾਲਾ ਦੀ ਚਿੜੀਆ ਬਸਤੀ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਜਾਰੀ
ਗੋਨਿਆਂਨਾ 14 ਦਸੰਵਰ ( ਲਛਮਣ ਦਾਸ ਗਰਗ)--ਅੱਜ ਪੰਜਾਬ ਵਿੱਚ ਜਿਲਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਪੈ ਰਹੀਆਂ ਵੋਟਾਂ ਦੀ ਦੇ ਤਹਿਤ ਬਲਾਹਡ ਵਿੰਜੂ ਜੋਨ ਦੇ ਪਿੰਡ ਨੇਹੀਆਂਵਾਲਾ ਦੀ ਚਿੜੀਆ ਬਸਤੀ ਦੇ ਲੋਕਾਂ ਵੱਲੋਂ ਅੱਜ ਦੇ ਦਿਨ ਤੱਕ ਵੀ ਵੋਟਾਂ ਦਾ ਬਾਈਕਾਟ ਜਾਰੀ ਹੈ। ਇਸ ਮੌਕੇ ਤੇ ਇਕੱਠੇ ਹੋਏ ਲੋਕਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਮੌਕੇ ਦੀ ਸਰਕਾਰ ਅਤੇ ਸਾਰੀਆਂ ਪਾਰਟੀਆਂ ਨੂੰ ਰੱਜ ਕੇ ਕੋਸਿਆ ਗਿਆ। ਇੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਵਾਰਡ ਨੰਬਰ ਇੱਕ ਵਿੱਚ ਨਾ ਹੀ ਪੀਣ ਯੋਗ ਪਾਣੀ ਤੇ ਨਾ ਹੀ ਕੋਈ ਸੀਵਰੇਜ ਦੀ ਵਿਵਸਥਾ ਨਾ ਸਕੂਲ ਨਾ ਹਸਪਤਾਲ ਅਤੇ ਹੋਰ ਮੁਢਲੀਆਂ ਸਹੂਲਤਾਂ ਤੋਂ ਬਿਲਕੁਲ ਜਿਹੜੀ ਬਸਤੀ ਵਾਂਝੀ ਹੈ। ਇਸ ਬਸਤੀ ਵਿੱਚ 200 ਘਰ ਅਤੇ 600 ਵੋਟ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਵੋਟਾਂ ਤੱਕ ਵੀ ਸਾਡਾ ਬਾਈਕਾਟ ਜਾਰੀ ਰਹੇਗਾ।
;
;
;
;
;
;
;
;