ਆਪ ਤੇ ਕਾਂਗਰਸ ਵਰਕਰਾਂ ਵਿਚਾਲੇ ਟਕਰਾਅ ਕਾਰਨ ਸਥਿਤੀ ਤਨਾਅਪੂਰਨ
ਭਾਮੀਆਂ ਕਲਾਂ, 14 ਦਸੰਬਰ (ਜਤਿੰਦਰ ਭੰਬੀ)- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਪੈ ਰਹੀਆਂ ਵੋਟਾਂ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੀ ਦੀ ਰਾਤ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬਲਾਕ ਸੰਮਤੀ ਜੋਨ ਗੁਰੂ ਨਾਨਕ ਨਗਰ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅਤੇ ਸਮਰਥਕਾਂ ਵਿਚਾਲੇ ਹੋਏ ਜਬਰਦਸਤ ਟਕਰਾਅ ਅਤੇ ਕਥਿਤ ਲੜਾਈ ਝਗੜੇ ਦਾ ਅਸਰ ਅੱਜ ਪੈ ਰਹੀਆਂ ਵੋਟਾਂ ਉਪਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਬੂਥਾਂ ਉਪਰ ਵੋਟਰ ਦੀ ਸੁਸਤ ਆਮਦ ਦੇਖੀ ਜਾ ਰਹੀ ਹੈ, ਉਥੇ ਹੀ ਪੁਲਿਸ ਵਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵਲੋਂ ਐਲਾਨੇ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੇ ਆਸਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖੇ ਜਾ ਰਹੇ ਹਨ।
;
;
;
;
;
;
;
;