ਚੋਣਾਂ ਦੌਰਾਨ ਭਾਈਚਾਰਕ ਮਾਹੌਲ ਦੀ ਮਿਸਾਲ ਬਣਿਆ ਪਿੰਡ ਸੰਗਤਪੁਰਾ
ਲਹਿਰਾਗਾਗਾ, 14 ਦਸੰਬਰ (ਅਸ਼ੋਕ ਗਰਗ)-ਬਲਾਕ ਸੰਮਤੀ ਦੇ ਔਰਤ ਲਈ ਰਾਖਵਾਂ ਜੋਨ ਸੰਗਤਪੁਰਾ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਸਮਰਥਕਾਂ ਵਿਚਕਾਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਰਬਜੀਤ ਕੌਰ ਅਤੇ ਆਜ਼ਾਦ ਤੌਰ 'ਤੇ ਚੋਣ ਲੜ ਰਹੀ ਰਜਿੰਦਰ ਕੌਰ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਜਿੱਥੇ ਮਰਦ ਪੋਲਿੰਗ ਬੂਥਾਂ 'ਤੇ ਡਟੇ ਹੋਏ ਦਿਖਾਈ ਦਿੱਤੇ, ਉੱਥੇ ਵੱਡੀ ਗਿਣਤੀ ਵਿੱਚ ਔਰਤਾਂ ਆਪੋ ਆਪਣੇ ਉਮੀਦਵਾਰ ਦੇ ਹੱਕ ਵਿੱਚ ਪੋਸਟਰ ਲੈ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਦੀਆਂ ਦੇਖੀਆਂ ਗਈਆਂ। ਸੰਗਤਪੁਰਾ ਜ਼ੋਨ ਵਿੱਚ ਦੋ ਹੋਰ ਪਿੰਡ ਖੋਖਰ ਕਲਾਂ ਅਤੇ ਖੋਖਰ ਖੁਰਦ ਪੈਂਦੇ ਹਨ। ਇਹਨਾਂ ਤਿੰਨਾਂ ਉਮੀਦਵਾਰਾਂ ਵਿੱਚੋਂ ਦੋ ਉਮੀਦਵਾਰ ਪਿੰਡ ਸੰਗਤਪੁਰਾ ਦੇ ਸਨ। ਜਿਸ ਕਰਕੇ ਔਰਤਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਬੇਸ਼ੱਕ ਹੋਰਨਾਂ ਪਿੰਡਾਂ ਵਿੱਚ ਅਜਿਹਾ ਮਾਹੌਲ ਨਹੀਂ ਦੇਖਣ ਨੂੰ ਮਿਲਿਆ। ਚੋਣ ਲੜ ਰਹੇ ਉਮੀਦਵਾਰ ਇਸ ਚੋਣ ਨੂੰ ਸਰਪੰਚ ਦੀ ਚੋਣ ਦੀ ਤਰ੍ਹਾਂ ਲੜ ਰਹੇ ਸਨ। ਬੂਥਾਂ 'ਤੇ ਮੌਜੂਦ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਿੱਤ-ਹਾਰ ਵੱਖਰੀ ਗੱਲ ਹੈ, ਪ੍ਰੰਤੂ ਪਿੰਡ ਦੀ ਭਾਈਚਾਰਕ ਸਾਂਝ ਕਾਇਮ ਰੱਖਣੀ ਜਿਆਦਾ ਜਰੂਰੀ ਹੈ। ਪਹਿਲਾਂ ਵੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਇਸ ਪਿੰਡ ਦੇ ਲੋਕ ਸੂਝ ਬੂਝ ਦਾ ਪ੍ਰਗਟਾਵਾ ਕਰਦੇ ਰਹੇ ਹਨ।
;
;
;
;
;
;
;
;