ਅਜਨਾਲਾ ਅੰਦਰ ਹੁਣ ਤੱਕ 25 ਪ੍ਰਤੀਸ਼ਤ ਤੋਂ ਵੱਧ ਵੋਟਾਂ ਪਈਆਂ
ਅਜਨਾਲਾ, ਰਮਦਾਸ 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ)- ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਹੁਣ ਤੱਕ 25 ਪ੍ਰਤੀਸ਼ਤ ਤੋਂ ਵਧੇਰੇ ਵੋਟਾਂ ਪੈ ਚੁੱਕੀਆਂ ਹਨ। ਜਿਆਦਾਤਰ ਸਰਹੱਦੀ ਪਿੰਡਾਂ ਵਿੱਚ ਵੋਟਰਾਂ ਵਿੱਚ ਵੋਟ ਪਾਉਣ ਪ੍ਰਤੀ ਉਤਸਾਹ ਘੱਟ ਹੀ ਨਜ਼ਰ ਆ ਰਿਹਾ ਹੈ ਪਰ ਹੜਾਂ ਦੌਰਾਨ ਸਭ ਤੋਂ ਵੱਧ ਚਰਚਿਤ ਰਹਿਣ ਵਾਲੇ ਪਿੰਡ ਘੋਨੇਵਾਲਾ ਵਿਖੇ ਵੋਟਰਾਂ ਵਿਚ ਭਾਰੀ ਉਤਸਾਹ ਹੈ ਤੇ ਲੋਕ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜ ਕੇ ਆਪਣੀ ਵੋਟ ਦੀ ਵਾਰੀ ਆਉਣ ਦਾ ਇੰਤਜ਼ਾਰ ਕਰ ਰਹੇ ਹਨ I
;
;
;
;
;
;
;
;