JALANDHAR WEATHER

ਉਮੀਦਵਾਰਾਂ ਦੀ ਹਾਜ਼ਰੀ ’ਚ ਐਸ.ਡੀ.ਐਮ. ਨੇ ਸਟਰਾਂਗ ਰੂਮ ਦਾ ਖੋਲਿਆ ਤਾਲਾ

ਰਾਜਪੁਰਾ. 17 ਦਸੰਬਰ (ਰਣਜੀਤ ਸਿੰਘ)- ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਐਸ.ਡੀ.ਐਮ. ਰਾਜਪੁਰਾ ਨੇ ਉਮੀਦਵਾਰਾਂ ਦੀ ਹਾਜ਼ਰੀ ਵਿਚ ਸਟਰਾਂਗ ਰੂਮ ਦਾ ਦਰਵਾਜ਼ਾ ਖੋਲਿਆ ਅਤੇ ਉਸ ਪ੍ਰਕਿਰਿਆ ’ਤੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੇ ਦਸਤਖ਼ਤ ਕੀਤੇ। ਥੋੜੀ ਦੇਰ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ। ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਬਣੇ ਸਟਰਾਂਗ ਰੂਮ ਵਿਚ ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਬੈਲਟ ਬਾਕਸ ਰੱਖੇ ਹੋਏ ਹਨ, ਜਿਸ ਨੂੰ ਲਾਕ ਕੀਤਾ ਹੋਇਆ ਸੀ ਅਤੇ ਅੱਜ ਉਹ ਤਾਲਾ ਐਸ.ਡੀ.ਐਮ. ਰਾਜਪੁਰਾ ਨਮਨ ਮੜਕਣ ਤਹਿਸੀਲਦਾਰ ਰਾਜਪੁਰਾ ਅਤੇ ਇੰਸਪੈਕਟਰ ਕਿਰਪਾਲ ਸਿੰਘ ਪੰਜਾਬ ਪੁਲਿਸ ਅਤੇ ਹੋਰ ਅਧਿਕਾਰੀਆਂ ਅਤੇ ਉਮੀਦਵਾਰਾਂ ਦੀ ਹਾਜ਼ਰੀ ਵਿਚ ਖੋਲਿਆ ਗਿਆ। ਮਿੰਨੀ ਸਕੱਤਰੇਤ ਵਿਖੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਦੀ ਭੀੜ ਜੁੜਨੀ ਸ਼ੁਰੂ ਹੋ ਚੁੱਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ