JALANDHAR WEATHER

ਚੋਣ ਹਲਕਾ ਮਲੋਟ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਾਊਂਟਿੰਗ ਦੇਰੀ ਨਾਲ ਸ਼ੁਰੂ ਹੋਈ

ਮਲੋਟ, 17 ਦਸੰਬਰ (ਪਾਟਿਲ)- ਚੋਣ ਹਲਕਾ ਮਲੋਟ 085 ਵਿਖੇ ਅੱਜ ਬਲਾਕ ਸੰਮਤੀ ਅਤੇ ਜਿਹੜਾ ਪਰਿਸ਼ਦ ਦੀਆਂ ਚੋਣਾਂ ਲਈ ਕਾਊਂਟਿੰਗ ਕਰੀਬ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ। ਵੋਟਾਂ ਦੀ ਗਿਣਤੀ ਲਈ ਬੀ ਆਰ ਸੀ ਬਿਲਡਿੰਗ ਮਿਮਿਟ ਨੇੜੇ ਪੁੱਡਾ ਕਲੋਨੀ ਵਿਖੇ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਐਸਡੀਐਮ ਕਮ ਰਿਟਰਨਿੰਗ ਅਫਸਰ ਮਲੋਟ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਧੁੰਦ ਕਾਰਨ ਕਾਉਂਟਿੰਗ ਸਟਾਫ ਦੇ ਪਹੁੰਚਣ ਵਿਚ ਕੁਝ ਦੇਰੀ ਹੋਣ ਕਾਰਨ ਗਿਣਤੀ ਦੇਰੀ ਨਾਲ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਧੁੰਦ ਕਾਰਨ ਸਟਾਫ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਪਾਇਆ ਗਿਆ ਹੈ ਅਤੇ ਹੁਣ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ