ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਵਿਚ ਦੋ ਸੀਟਾਂ ’ਤੇ ਆਪ ਅਤੇ ਇੱਕ ’ਤੇ ਕਾਂਗਰਸ ਰਹੀ ਜੇਤੂ
ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਜੇ ਐੱਸ ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਦੌਰਾਨ ਗੰਗੂਵਾਲ ਅਤੇ ਗੰਭੀਰਪੁਰ ਜੋਨ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਜਦੋਂ ਕਿ ਢੇਰ ਜੋਨ ਤੋਂ ਕਾਂਗਰਸੀ ਉਮੀਦਵਾਰ ਨਾਲ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਗੰਗੂਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਵੀਰ ਕੌਰ ਨੂੰ 791 ਵੋਟਾਂ ਪਾਈਆਂ ਜਦੋਂ ਕੇ ਕਾਂਗਰਸ ਦੀ ਰਮੇਸ਼ ਦੇਵੀ ਨੂੰ 460 ਵੋਟਾਂ ਪਈਆਂ। ਇਸੇ ਤਰ੍ਹਾਂ ਗੰਭੀਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਸੋਢੀ ਨੇ 1310 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉੱਥੇ ਹੀ ਕਾਂਗਰਸ ਦੇ ਗੁਰਜਿੰਦਰ ਸਿੰਘ ਨੂੰ 999 ਵੋਟਾਂ ਪਈਆਂ, ਇਸੇ ਤਰ੍ਹਾਂ ਢੇਰ ਜ਼ੋਨ ਤੋਂ ਕਾਂਗਰਸ ਦੀ ਕੁਲਦੀਪ ਕੌਰ ਨੇ 1300 ਵੋਟਾਂ ਹਾਸਿਲ ਕੀਤੀਆਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਸੰਦੀਪ ਕੌਰ ਨੇ 1097 ਵੋਟਾਂ ਹਾਸਿਲ ਕੀਤੀਆਂ। ਹੁਣ ਤੱਕ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਦੋ ਜ਼ੋਨਾਂ ਵਿੱਚ ਅਤੇ ਕਾਂਗਰਸ ਪਾਰਟੀ ਨੇ ਇਕ ਜ਼ੋਨ ਵਿੱਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਦੱਸਣ ਯੋਗ ਹੈ ਕਿ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਹੈ।
;
;
;
;
;
;
;
;