ਮਲੋਟ ਅਤੇ ਲੰਬੀ ਹਲਕੇ ਦੀਆਂ ਚੋਣਾਂ ਦਾ ਕੋਈ ਰੁਝਾਨ ਸਾਹਮਣੇ ਨਹੀਂ ਆਇਆ
ਮਲੋਟ, 17 ਦਸੰਬਰ (ਪਾਟਿਲ)- ਬੀ.ਆਰ.ਸੀ. ਬਿਲਡਿੰਗ ਪੁੱਡਾ ਕਲੋਨੀ ਮਲੋਟ ਅਤੇ ਮਿਮਿਟ ਕਾਲਜ ਮਲੋਟ ਵਿਖੇ ਕ੍ਰਮਵਾਰ ਮਲੋਟ ਅਤੇ ਲੰਬੀ ਦੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਤੋਂ ਦੋਵਾਂ ਹਲਕਿਆਂ ਦਾ ਕੋਈ ਰੁਝਾਨ ਸਾਹਮਣੇ ਨਾ ਆਉਣ ਕਾਰਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਈ ਖਦਸ਼ੇ ਜ਼ਾਹਰ ਕੀਤੇ ਹਨ। ਇਸ ਤੋਂ ਇਲਾਵਾ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਵੱਖ-ਵੱਖ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੀ ਪੂਰੇ ਪੰਜਾਬ ਦੇ ਮੁਕਾਬਲੇ ਸਿਰਫ ਮਲੋਟ ਖੇਤਰ ਵਿਚ ਕਾਊਂਟਿੰਗ ਦੌਰਾਨ ਕੋਈ ਰੁਝਾਨ ਜਿੱਤ ਹਾਰ ਦਾ ਨਾ ਆਉਣ 'ਤੇ ਖਦਸ਼ਾ ਜਾਹਿਰ ਕੀਤਾ ਹੈ। ਦੱਸਣਯੋਗ ਹੈ ਕਿ ਮਲੋਟ ਵਿਖੇ ਪਹਿਲਾਂ ਹੀ ਕਾਊਂਟਿੰਗ ਦੇਰੀ ਨਾਲ ਸ਼ੁਰੂ ਹੋਈ ਸੀ ਅਤੇ ਹੁਣ 12:30 ਵਜੇ ਤੱਕ ਕੋਈ ਰੁਝਾਨ ਨਹੀਂ ਮਿਲਿਆ ਹੈ।
;
;
;
;
;
;
;
;