ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੇ 427 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਪ੍ਰਾਪਤ ਕੀਤੀ
ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਨਸਰਾਲਾ ਤੋਂ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੇ ਆਪਣੇ ਵਿਰੋਧੀ 'ਆਪ' ਦੇ ਉਮੀਦਵਾਰ ਨੂੰ 427 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਨਸਰਾਲਾ ਜੋਨ ਤੋਂ ਚਾਰ ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿੰਨਾ ਵਿਚ ਆਪ ਦੇ ਮਨਜੀਤ ਸਿੰਘ, ਅਕਾਲੀ ਦਲ ਦੇ ਸਤਨਾਮ ਸਿੰਘ ਤੇ ਬੀ. ਜੇ. ਪੀ. ਤੋਂ ਪਰਮਜੀਤ ਕੌਰ ਚੋਣ ਲੜ ਰਹੇ ਸਨ। ਇਸ ਮੌਕੇ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਦੇ ਵੋਟਰ ਤੇ ਸਪੋਟਰਾਂ ਵਲੋਂ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ।
;
;
;
;
;
;
;
;