JALANDHAR WEATHER

ਗਿਣਤੀ ਸੈਂਟਰ ’ਤੇ ਪੁੱਜੇ ਭਾਜਪਾ ਆਗੂਆਂ ਨੂੰ ਨਹੀਂ ਦਿੱਤੀ ਗਈ ਅੰਦਰ ਜਾਣ ਦੀ ਇਜਾਜ਼ਤ

 ਬਾਘਾ ਪੁਰਾਣਾ, 17 ਦਸੰਬਰ (ਟਿੰਕੂ ਕਾਠਪਾਲ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸਥਾਨਕ ਸ਼ਹਿਰ ਅੰਦਰ ਸਰਕਾਰੀ ਹਾਈ ਸਕੂਲ ਲੜਕਿਆਂ ਵਾਲੇ ਕੋਟਕਪੂਰਾ ਰੋਡ ਵਿਖੇ ਭਾਰਤਾ ਜਨਤਾ ਪਾਰਟੀ ਦੇ ਗਿਣਤੀ ਕਰਵਾਉਣ ਆਏ ਆਗੂ ਸੁਖਜਿੰਦਰ ਸਿੰਘ ਤੇ ਹੋਰ ਜਿਨ੍ਹਾਂ ਕੋਲ ਸਿਵਲ ਪ੍ਰਸ਼ਾਸਨ ਵਲੋਂ ਜਾਰੀ ਹੋਏ ਪਾਸ ਵੀ ਸਨ, ਇਸ ਦੇ ਬਾਵਜੂਦ ਵੀ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤੀ ਗਈ, ਜਿਸ ਗੱਲ ਮੁੱਖ ਰੱਖਦਿਆਂ ਹੋਇਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਬਾਘਾ ਪੁਰਾਣਾ ਮੰਡਲ ਪ੍ਰਧਾਨ ਦੀਪਕ ਤਲਵਾੜ ਭਾਜਪਾ ਆਗੂਆਂ ਨਾਲ ਅੰਦਰ ਜਾਣਾ ਚਾਹਿਆ ਤਾਂ ਉਹਨਾਂ ਨੂੰ ਵੀ ਆਗਿਆ ਨਹੀਂ ਦਿੱਤੀ ਗਈ ।ਗਿਣਤੀ ਸ਼ੁਰੂ ਹੋਏ ਨੂੰ ਚਾਰ ਘੰਟੇ ਬੀਤਣ ਦੇ ਬਾਵਜੂਦ ਹੁਣ ਤੱਕ ਕੋਈ ਵੀ ਨਤੀਜਾ ਉਜਾਗਰ ਨਾ ਕਰਨ ’ਤੇ ਲੋਕਾਂ ਵਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ