ਬਲਾਕ ਮੁੱਲਾਂਪੁਰ ਪਹਿਲੇ ਰਾਊਂਡ ’ਚ ਜਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਅਜ਼ਾਦ ਉਮੀਦਵਾਰ ਦੀ ਬੜ੍ਹਤ
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜੀ.ਟੀ.ਬੀ ਕਾਲਜ ਦਾਖਾ ਵਿਖੇ ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਹੋ ਰਹੀ ਵੋਟਾਂ ਦੀ ਗਿਣਤੀ ਸਮੇਂ ਜਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਲਈ ਗਿਣਤੀ ਦੇ ਪਹਿਲੇ ਰਾਊਂਡ ਵਿਚ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਨ ਵਾਲੇ ਉਮੀਦਵਾਰ ਗੁਰਮੀਤ ਸਿੰਘ ਸਿੱਧਵਾਂ ਬੇਟ ਆਪਣੇ ਮੁੱਖ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਸੁਖਮਿੰਦਰ ਸਿੰਘ ਭੱਠਾਧੂਹਾ ਤੋਂ 103 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦ ਕਿ ਸੱਤ੍ਹਾਧਾਰੀ ਆਪ ਪਾਰਟੀ ਉਮੀਦਵਾਰ ਤੀਸਰੇ ਸਥਾਨ ’ਤੇ ਹੈ। ਅਜ਼ਾਦ ਉਮੀਦਵਾਰ ਨੂੰ ਪਹਿਲੇ ਰਾਊਂਡ ਵਿਚ 1767, ਕਾਂਗਰਸੀ ਉਮੀਦਵਾਰ ਨੂੰ 1664, ਆਮ ਆਦਮੀ ਪਾਰਟੀ ਉਮੀਦਵਾਰ ਨੂੰ 1150 ਅਤੇ ਸ਼੍ਰੋਮਣੀ ਅਕਾਲੀ ਦਲ (ਬ) ਉਮੀਦਵਾਰ ਨੂੰ 823 ਵੋਟਾਂ ਮਿਲੀਆਂ।
;
;
;
;
;
;
;
;