JALANDHAR WEATHER

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ

ਹਰਸਾ ਛੀਨਾ, 17 ਦਸੰਬਰ ( ਕੜਿਆਲ )- ਪਿਛਲੇ ਦਿਨੀ ਸੂਬੇ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇl ਇਸ ਸੰਬੰਧੀ ਜਿਲ੍ਹਾ ਚੋਣ ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਤਹਿਤ ਪੈਂਦੀਆਂ ਵੱਖ ਵੱਖ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਜਿਲੇ ਦੀ 6 ਸਥਾਨਾਂ ਤੇ 10 ਗਿਣਤੀ ਕੇਂਦਰ ਬਣਾਏ ਗਏ ਹਨ, ਜਿਥੇ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਐਲਾਨੇ ਜਾਣਗੇl ਉਨ੍ਹਾਂ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਅਜਨਾਲਾ ਅਤੇ ਬਲਾਕ ਸੰਮਤੀ ਰਮਦਾਸ ਲਈ ਆਡੀਟੋਰੀਅਮ ਹਾਲ ਸਰਕਾਰੀ ਕਾਲਜ ਅਜਨਾਲਾ, ਬਲਾਕ ਸੰਮਤੀ ਹਰਸਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਲਈ ਸਰਕਾਰੀ ਨਰਸਿੰਗ ਕਾਲਜ ਮੈਡੀਕਲ ਇਨਕਲੇਵ ਅੰਮ੍ਰਿਤਸਰ, ਬਲਾਕ ਸੰਮਤੀ ਅਟਾਰੀ ਅਤੇ ਬਲਾਕ ਸੰਮਤੀ ਵੇਰਕਾ ਲਈ ਬੀ ਬੀ ਕੇ ਡੀ ਏ ਵੀ ਕਾਲਜ ਅੰਮ੍ਰਿਤਸਰ, ਬਲਾਕ ਸੰਮਤੀ ਜੰਡਿਆਲਾ ਗੁਰੂ ਲਈ ਸੇਂਟ ਸੋਲਜਰ ਇਲੀਟ ਕੋਨਵੇਂਟ ਸਕੂਲ ਜੰਡਿਆਲਾ ਗੁਰੂ, ਬਲਾਕ ਸੰਮਤੀ ਮਜੀਠਾ-1 ਅਤੇ ਬਲਾਕ ਸੰਮਤੀ ਮਜੀਠਾ-2 ਲਈ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ ਅਤੇ ਬਲਾਕ ਸੰਮਤੀ ਰਈਆ ਲਈ ਸ੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਗਿਣਤੀ ਕੇਂਦਰ ਬਣਾਈ ਗਏ ਹਨl

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ