ਮਲੌਦ 'ਚ ਗਿਣਤੀ ਤੋਂ ਪਹਿਲਾਂ ਸੁਰੱਖਿਆ ਦੇ ਪ੍ਰਬੰਧ ਮਜਬੂਤ
ਮਲੌਦ (ਖੰਨਾ), 17 ਦਸੰਬਰ (ਨਿਜ਼ਾਮਪੁਰ / ਚਾਪੜਾ)- ਜ਼ਿਲ੍ਹਾ ਪ੍ਰੀਸ਼ਦ ਜੋਨ ਰਾਮਗੜ੍ਹ ਸਰਦਾਰਾਂ ਤੇ ਬਲਾਕ ਸੰਮਤੀ ਮਲੌਦ ਦੀਆਂ 15 ਜੋਨਾਂ ਲਈ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਗਿਣਤੀ ਤੋਂ ਪਹਿਲਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਡੀ.ਐਸ.ਪੀ ਪਾਇਲ ਜਸਬਿੰਦਰ ਸਿੰਘ ਖੈਹਿਰਾ ਸਮੇਤ ਸਮੁੱਚੀ ਪੁਲਿਸ ਪਾਰਟੀ ਮੁੱਖ ਗੇਟ 'ਤੇ ਪੂਰੀ ਮੁਸਤੈਦੀ ਨਾਲ ਪਹਿਰਾ ਦੇ ਰਹੀ ਹੈ। ਇਸ ਸਮੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਉਨ੍ਹਾਂ ਦੇ ਸਪੋਟਰ ਵੀ ਵੱਡੀ ਗਿਣਤੀ ਵਿਚ ਪਹੁੰਚ ਚੁੱਕੇ ਹਨ।
;
;
;
;
;
;
;
;