JALANDHAR WEATHER

ਪਾਵਰਕਾਮ ਗਰਿੱਡ ਠੁੱਲੀਵਾਲ (ਬਰਨਾਲਾ) ਵਿਖੇ ਕਰੰਟ ਲੱਗਣ ਨਾਲ ਤਿੰਨ ਬਿਜਲੀ ਕਾਮੇ ਝੁਲਸੇ, ਇਕ ਦੀ ਮੌਤ

ਮਹਿਲ ਕਲਾਂ, (ਬਰਨਾਲਾ), 24 ਜਨਵਰੀ (ਅਵਤਾਰ ਸਿੰਘ ਅਣਖੀ)- ਪਾਵਰਕਾਮ 66 ਕੇ. ਵੀ. ਗਰਿੱਡ ਸਬ ਸਟੇਸ਼ਨ ਠੁੱਲੀਵਾਲ (ਬਰਨਾਲਾ) ਵਿਖੇ ਬੀਤੀ ਰਾਤ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਤਿੰਨ ਬਿਜਲੀ ਕਾਮੇ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਵਿਚੋਂ ਇਕ ਮਲਕੀਤ ਸਿੰਘ ਵਾਸੀ ਛੀਨੀਵਾਲ ਕਲਾਂ ਦੀ ਮੌਤ ਹੋ ਗਈ ਹੈ। ਦੋ ਕਾਮੇ ਇਕ ਸੀ. ਐਚ. ਬੀ. ਅਤੇ ਇਕ ਡਰਾਈਵਰ ਕਰੰਟ ਲੱਗਣ ਕਾਰਨ ਝੁਲਸੇ ਗਏ, ਜਿਨ੍ਹਾਂ ਨੂੰ ਤੁਰੰਤ ਡੀ. ਐਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ। ਸਾਥੀ ਮਲਕੀਤ ਸਿੰਘ ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਦੇ ਚੇਤੰਨ ਆਗੂ ਸਫ਼ਾਂ ਵਿਚ ਵਿਚਰਦੇ ਹੋਏ ਇਸ ਸਮੇਂ ਸਬ ਡਵੀਜ਼ਨ ਠੁੱਲੀਵਾਲ ਦੇ ਪ੍ਰਧਾਨ ਵਜੋਂ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਸਨ। ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਸਤਿੰਦਰਪਾਲ ਸਿੰਘ ਜੱਸੜ, ਸਕੱਤਰ ਕੁਲਵੀਰ ਸਿੰਘ ਔਲਖ ਠੀਕਰੀਵਾਲ ਆਦਿ ਆਗੂਆਂ ਨੇ ਇਸ ਦੁਖਦਾਈ ਘਟਨਾ ਉਪਰ ਡੂੰਘੇ ਦੁੱਖ ਦਾ ਪ੍ਰਗਟਵਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ