ਸਰਹਿੰਦ ਰੇਲ ਪਟੜੀ ’ਤੇ ਹੋਏ ਧਮਾਕੇ ਦੀ ਕਰ ਰਹੇ ਹਾਂ ਵਿਗਿਆਨਕ ਢੰਗ ਨਾਲ ਜਾਂਚ- ਡੀ.ਆਈ.ਜੀ. ਨਾਨਕ ਸਿੰਘ
ਸਰਹਿੰਦ, 24 ਜਨਵਰੀ- ਸਰਹਿੰਦ ਵਿਖੇ ਰੇਲ ਪਟੜੀ ’ਤੇ ਹੋਏ ਧਮਾਕੇ ਤੋਂ ਬਾਅਦ ਰੋਪੜ ਰੇਂਜ ਦੇ ਡੀ.ਆਈ.ਜੀ. ਨਾਨਕ ਸਿੰਘ ਨੇ ਕਿਹਾ ਕਿ ਸਾਨੂੰ ਰਾਤ 9.50 ਵਜੇ ਦੇ ਕਰੀਬ ਇਥੇ ਇਕ ਮਾਮੂਲੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਡਰਾਈਵਰ ਦੇ ਗੱਲ੍ਹ 'ਤੇ ਮਾਮੂਲੀ ਸੱਟ ਲੱਗੀ ਹੈ। ਰੇਲਗੱਡੀ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਪਟੜੀ ਨੂੰ ਵੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਰੇਲਗੱਡੀ ਦੀ ਆਵਾਜਾਈ ਜਲਦੀ ਹੀ ਮੁੜ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਦੀ ਵਿਗਿਆਨਕ ਢੰਗ ਨਾਲ ਜਾਂਚ ਕਰ ਰਹੀ ਹੈ। ਅਸੀਂ ਹੋਰ ਏਜੰਸੀਆਂ ਨਾਲ ਤਾਲਮੇਲ ਅਤੇ ਸੰਪਰਕ ਕਰ ਰਹੇ ਹਾਂ। ਇਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਤੀਬਰਤਾ ਬਹੁਤ ਘੱਟ ਸੀ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਅਤੇ ਹੋਰ ਏਜੰਸੀਆਂ ਦੀਆਂ ਟੀਮਾਂ ਨੂੰ ਇਥੇ ਬੁਲਾਇਆ ਗਿਆ ਹੈ ਤੇ ਵਿਸ਼ੇਸ਼ ਏਜੰਸੀਆਂ ਵੀ ਇਥੇ ਆ ਰਹੀਆਂ ਹਨ।
;
;
;
;
;
;
;
;
;