ਸ੍ਰੀ ਹਰਿਮੰਦਰ ਸਾਹਿਬ ਵਿਖੇ ਵਜ਼ੂ ਕਰਨ ਵਾਲੇ ਨੌਜਵਾਨ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਵਾਏਗੀ ਐਸ.ਜੀ.ਪੀ.ਸੀ.
ਅੰਮ੍ਰਿਤਸਰ, 24 ਜਨਵਰੀ- ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਕ ਮੁਸਲਿਮ ਨੌਜਵਾਨ ਦੇ ਵਜ਼ੂ ਕਰਨ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਨੌਜਵਾਨ ਨੇ ਦੋ ਵਾਰ ਮੁਆਫ਼ੀ ਮੰਗੀ ਹੈ ਪਰ ਸਿੱਖ ਭਾਈਚਾਰਾ ਉਸ ਦੇ ਤਰੀਕੇ ਤੋਂ ਨਾਖੁਸ਼ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧੀ ਮੁਸਲਿਮ ਨੌਜਵਾਨ ਵਿਰੁੱਧ ਐਫ਼.ਆਈ.ਆਰ. ਦਰਜ ਕਰਵਾਏਗੀ।
ਦੱਸ ਦੇਈਏ ਕਿ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਕ ਨੌਜਵਾਨ ਦੇ ਵਜ਼ੂ ਕਰਨ ਦੀ ਰੀਲ ਬਣਾਈ ਗਈ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ 'ਮੁਸਲਿਮ ਸ਼ੇਰ' ਕੈਪਸ਼ਨ ਨਾਲ ਪੋਸਟ ਕੀਤੀ ਗਈ ਸੀ। ਵਜ਼ੂ ਕਰਨ ਵਾਲੇ ਵਿਅਕਤੀ ਨੇ ਟੋਪੀ ਪਾਈ ਹੋਈ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਸੀ।
;
;
;
;
;
;
;
;