JALANDHAR WEATHER

ਐਸਜੀਪੀਸੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ’ਚ ਕੁਰਲੀ ਕਰਨ ਵਾਲੇ ਖਿਲਾਫ ਸ਼ਿਕਾਇਤ ਦਰਜ ਕਰਵਾਈ

 ਅੰਮ੍ਰਿਤਸਰ, 24 ਜਨਵਰੀ- ( ਜਸਵੰਤ ਸਿੰਘ ਜੱਸ)- ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਵਲੋਂ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ’ਚ ਮੁਸਲਿਮ ਨੌਜਵਾਨ ਵਲੋਂ ਕੁਰਲੀ ਕਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ ਅੱਜ ਸਥਾਨਕ ਪੁਲਿਸ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਨੇਜਰ ਵਲੋਂ ਕੀਤੀ ਸ਼ਿਕਾਇਤ ਵਿਚ ਪਵਿੱਤਰ ਸਰੋਵਰ ਵਿਚ ਕੁਰਲੀ ਕਰਨ ਵਾਲੇ ਮੁਸਲਿਮ ਵਿਅਕਤੀ ਸੁਬਹਾਨ ਰੰਗਰੀਜ਼ ਖਿਲਾਫ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦੀਆਂ ਧਾਰਾਵਾਂ ਲਗਾ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।


ਪੁਲਿਸ ਸਟੇਸ਼ਨ ਵਿਖੇ ਸ਼ਿਕਾਇਚ ਦਰਜ ਕਰਾਉਣ ਮੌਕੇ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਮੈਨੇਜਰ ਰਜਿੰਦਰ ਸਿੰਘ ਰੂਬੀ ਤੇ ਜਸਪਾਲ ਸਿੰਘ ਢੱਡੇ ਅਤੇ ਜਸਕਰਨ ਸਿੰਘ ਆਦ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ