JALANDHAR WEATHER

ਸਿਹਤ ਬੀਮਾ ਜ਼ਰੀਏ ਲੋਕਾਂ ਦਾ ਸਾਰਾ ਵੇਰਵਾ ਇਕੱਠਾ ਕਰਨਾ ਚਾਹੁੰਦੀ ਹੈ ਸਰਕਾਰ : ਚੀਮਾ

ਚੰਡੀਗੜ੍ਹ, 24 ਜਨਵਰੀ (ਦਵਿੰਦਰ ਸਿੰਘ)- ਅੱਜ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫੰਸ ਹੋਈ। ਇਸ ਮੌਕੇ ਬੋਲਦਿਆਂ  ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਅਕਾਲੀ ਦਲ ਦੀ ਅਹਿਮ ਮੀਟਿੰਗ ਹੋਈ। ਚੀਮਾ ਨੇ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਸਮੀਖਿਆ ਵੀ ਕੀਤੀ ਗਈ ਹੈ। ਉੁਨ੍ਹਾਂ ਕਿਹਾ ਕਿ ਸਰਕਲ ਪ੍ਰਧਾਨ ਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਦੇ ਕੰਮ ਨੂੰ 31 ਜਨਵਰੀ ਤੱਕ ਮੁਕੰਮਲ ਕੀਤਾ ਜਾਵੇਗਾ। ਚੀਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਨਿਗਮ ਚੋਣਾਂ ਦੀ ਅਹਿਮ ਮਹੱਤਤਾ ਹੁੰਦੀ ਹੈ।

ਇਸ ਮੌਕੇ ਚੀਮਾ ਨੇ ਭਗਵੰਤ ਸਰਕਾਰ ਵਲੋਂ ਪਿਛਲੇ ਦਿਨੀਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਜ਼ਰੀਏ ਸਰਕਾਰ ਲੋਕਾਂ ਦਾ ਸਾਰਾ ਵੇਰਵਾ ਇਕੱਠਾ ਕਰਨਾ ਚਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਵੇਰਵਿਆਂ ਦੀ ਵਰਤੋਂ ਸਰਕਾਰ ਅਗਲੀਆਂ ਚੋਣਾਂ ਵਿਚ ਵਰਤੋ ਕਰੇਗੀ। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ