ਟੋਲ ਪਲਾਜ਼ਾ ਢਿੱਲਵਾਂ ਵਿਖੇ ਵਾਹਨਾਂ ਦਾ ਭਾਰੀ ਜਾਮ
ਢਿੱਲਵਾਂ, 24 ਜਨਵਰੀ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ)- ਦਰਿਆ ਬਿਆਸ ਵਿਖੇ ਮੂਰਤੀ ਵਿਸਰਜਿਤ ਕਰਨ ਜਾ ਰਹੇ ਪ੍ਰਵਾਸੀ ਕਾਮਿਆਂ ਵਲੋਂ ਵੱਡੀ ਗਿਣਤੀ ’ਚ ਵੱਖ ਵੱਖ ਸਾਧਨਾਂ ਰਾਹੀਂ ਉੱਥੇ ਜਾਣ ਨਾਲ ਟੋਲ ਪਲਾਜ਼ਾ ਢਿੱਲਵਾਂ ਵਿਖੇ ਵਾਹਨਾਂ ਦਾ ਭਾਰੀ ਰਸ਼ ਹੈ, ਜਿਸ ਨਾਲ ਜਾਮ ਵਰਗੀ ਸਥਿਤੀ ਬਣੀ ਹੋਈ ਹੈ। ਦੱਸਣਯੋਗ ਹੈ ਕਿ ਬਸੰਤ ਪੰਚਮੀ ਤੋਂ ਬਾਅਦ ਆਉਣ ਵਾਲੇ ਮਾਤਾ ਸਰਸਵਤੀ ਦੇ ਇਸ ਤਿਉਹਾਰ ਨਾਲ ਜੀ ਟੀ ਰੋਡ ਅਤੇ ਦਰਿਆ ਬਿਆਸ ਨਜ਼ਦੀਕ ਵੱਡੀ ਗਿਣਤੀ ’ਚ ਵਾਹਨਾਂ ਦੇ ਪਹੁੰਚਣ ਨਾਲ ਭਾਰੀ ਜਾਮ ਲੱਗ ਰਿਹਾ ਹੈ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
;
;
;
;
;
;
;
;