ਏਅਰ ਇੰਡੀਆ ਨੇ 25-26 ਜਨਵਰੀ ਲਈ ਨਿਊਯਾਰਕ,ਨੇਵਾਰਕ ਉਡਾਣਾਂ ਕੀਤੀਆਂ ਰੱਦ
ਨਵੀਂ ਦਿੱਲੀ, 24 ਜਨਵਰੀ (ਪੀ.ਟੀ.ਆਈ.)-ਏਅਰ ਇੰਡੀਆ ਨੇ ਅਮਰੀਕਾ ਦੇ ਪੂਰਬੀ ਤੱਟ 'ਤੇ ਸਰਦੀਆਂ ਦੇ ਤੂਫਾਨ ਦੀ ਭਵਿੱਖਬਾਣੀ ਦੇ ਕਾਰਨ 25-26 ਜਨਵਰੀ ਲਈ ਨਿਊਯਾਰਕ ਅਤੇ ਨੇਵਾਰਕ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਲਈ ਰੋਜ਼ਾਨਾ ਉਡਾਣਾਂ ਚਲਾਉਂਦੀ ਹੈ। ਦਿੱਲੀ ਤੋਂ ਨੇਵਾਰਕ ਲਈ ਵੀ ਰੋਜ਼ਾਨਾ ਉਡਾਣਾਂ ਹਨ ਜਦੋਂਕਿ ਮੁੰਬਈ ਅਤੇ ਨੇਵਾਰਕ ਵਿਚਕਾਰ ਸੇਵਾਵਾਂ ਹਫ਼ਤੇ ਦੇ ਕੁਝ ਖਾਸ ਦਿਨਾਂ 'ਤੇ ਚਲਾਈਆਂ ਜਾਂਦੀਆਂ ਹਨ।
ਏਅਰਲਾਈਨ ਨੇ ਐਕਸ 'ਤੇ ਇਕ ਪੋਸਟ ’ਚ ਕਿਹਾ ਕਿ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਐਤਵਾਰ ਸਵੇਰ ਤੋਂ ਸੋਮਵਾਰ ਤੱਕ ਨਿਊਯਾਰਕ, ਨਿਊ ਜਰਸੀ ਅਤੇ ਅਮਰੀਕੀ ਪੂਰਬੀ ਤੱਟ ਦੇ ਨਾਲ ਲੱਗਦੇ ਖੇਤਰਾਂ ’ਚ ਭਾਰੀ ਬਰਫ਼ਬਾਰੀ ਦੇ ਨਾਲ ਇਕ ਗੰਭੀਰ ਸਰਦੀਆਂ ਦੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸਦਾ ਉਡਾਣ ਸੰਚਾਲਨ 'ਤੇ ਮਹੱਤਵਪੂਰਨ ਪ੍ਰਭਾਵ ਪਵੇਗਾ। "ਸਾਡੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ, ਤੰਦਰੁਸਤੀ ਅਤੇ ਸਹੂਲਤ ਦੇ ਮੱਦੇਨਜ਼ਰ, 25 ਅਤੇ 26 ਜਨਵਰੀ ਨੂੰ ਨਿਊਯਾਰਕ ਅਤੇ ਨੇਵਾਰਕ ਜਾਣ ਵਾਲੀਆਂ ਸਾਰੀਆਂ ਏਅਰ ਇੰਡੀਆ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।"
;
;
;
;
;
;
;
;