ਉੱਘੇ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਬਰਾੜ ਦਾ ਦੇਹਾਂਤ
ਅੰਮ੍ਰਿਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਰੰਗ ਮੰਚ ਹਲਕਿਆਂ ਲਈ ਦੁਖਦਾਈ ਖਬਰ ਹੈ ਕਿ ਨਾਮਵਰ ਪੰਜਾਬੀ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਸਿਰਜਕ ਜਤਿੰਦਰ ਸਿੰਘ ਬਰਾੜ ਹੁਣ ਨਹੀਂ ਰਹੇ। ਕਰੀਬ 81 ਸਾਲਾ ਜਤਿੰਦਰ ਬਰਾੜ ਕੁਝ ਦਿਨਾਂ ਤੋਂ ਸਖਤ ਬਿਮਾਰ ਹੋਣ ਕਾਰਨ ਇਕ ਸਥਾਨਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ, ਜਿੱਥੇ ਅੱਜ ਬਾਅਦ ਦੁਪਹਿਰ ਉਨਾਂ ਦਾ ਦੇਹਾਂਤ ਹੋ ਗਿਆ। ਜਤਿੰਦਰ ਬਰਾੜ ਦੇ ਦੇਹਾਂਤ ਤੋਂ ਬਾਅਦ ਰੰਗ ਮੰਚ ਸਾਹਿਤ ਤੇ ਕਲਾ ਜਗਤ ’ਚ ਸੋਗ ਦੀ ਲਹਿਰ ਹੈ। ਇੱਥੇ ਜ਼ਿਕਰਯੋਗ ਹੈ ਕਿ ਜਤਿੰਦਰ ਬਰਾੜ ਨੇ ਸਥਾਨਕ ਖਾਲਸਾ ਕਾਲਜ ਦੇ ਸਾਹਮਣੇ ਆਪਣੀ ਇਕ ਫੈਕਟਰੀ ’ਚ ਓਪਨ ਏਅਰ ਥੀਏਟਰ ਸਥਾਪਿਤ ਕਰਦਿਆਂ ਉਸ ਦੀ ਰਿਵਾਲਵਰ ਸਟੇਜ ਤਿਆਰ ਕਰਨ ਦੇ ਨਾਲ-ਨਾਲ ਉਸ ਨੂੰ ਆਧੁਨਿਕ ਤਕਨੀਕੀ ਸੁਵਿਧਾਵਾਂ ਨਾਲ ਲੈਸ ਕੀਤਾ। ਜਤਿੰਦਰ ਬਰਾੜ ਵਲੋਂ ਲਿਖੇ ਚਰਚਿਤ ਨਾਟਕਾਂ ’ਚ ਨਾਟਕ ਕੁਦੇਸਨ, ਫਾਸਲੇ, ਮਿਰਚ ਮਸਾਲਾ, ਟੋਆ ਸਾਕਾ ਜਿਲ੍ਹਆਂ ਵਾਲਾ ਬਾਗ, ਅਰਮਾਨ ਅਤੇ ਫਾਈਲ ਚੱਲਦੀ ਰਹੀ ਆਦਿ ਪ੍ਰਮੁੱਖ ਨਾਟਕ ਹਨ। ਜਤਿੰਦਰ ਬਰਾੜ ਦੇ ਨਜ਼ਦੀਕੀ ਮਿੱਤਰ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਡਾਕਟਰ ਕੁਲਬੀਰ ਸਿੰਘ ਸੂਰੀ ਨੇ ਦੱਸਿਆ ਕਿ ਸਵਰਗੀ ਜਤਿੰਦਰ ਬਰਾੜ ਦਾ ਅੰਤਿਮ ਸਸਕਾਰ 26 ਜਨਵਰੀ ਨੂੰ ਦੁਪਹਿਰ 2 ਵਜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੇੜਲੇ ਸ਼ਮਸ਼ਾਨਘਾਟ ਵਿਖੇ ਹੋਵੇਗਾ।
;
;
;
;
;
;
;
;