JALANDHAR WEATHER

ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਬਣੇ ਪਲਟੂਨ ਪੁਲ ਦਾ ਕੁਝ ਹਿੱਸਾ ਰੁੜ੍ਹਿਆ

ਗੁਰਦਾਸਪੁਰ /ਬਹਿਰਾਮਪੁਰ, 24ਜਨਵਰੀ (ਬਲਬੀਰ ਸਿੰਘ ਕੌਲਾ/ਗੁਰਪ੍ਰਤਾਪ ਸਿੰਘ) ਪਹਾੜਾਂ ’ਚ ਜਦੋਂ ਵੀ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਰਾਵੀ ਦਰਿਆ ’ਚ ਜ਼ਿਆਦਾ ਪਾਣੀ ਆਉਣ ਕਾਰਨ ਮਕੌੜਾ ਪੱਤਣ ਉੱਪਰ 7 ਪਿੰਡਾਂ ਨੂੰ ਜੋੜਨ ਲਈ ਬਣਾਇਆ ਜਾਣ ਵਾਲਾ ਪਲਟੂਨ ਪੁਲ ਅਕਸਰ ਹੀ ਰੁੜ੍ਹ ਜਾਂਦਾ ਹੈ, ਜਿਸ ਨਾਲ 7 ਪਿੰਡਾਂ ਦਾ ਪੰਜਾਬ ਅਤੇ ਪੂਰੇ ਦੇਸ਼ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਇਸੇ ਨੂੰ ਮੁੱਖ ਰੱਖ ਕੇ ਪਿਛਲੇ ਲੰਬੇ ਸਮੇਂ ਤੋਂ ਦਰਿਆ ਪਾਰ ਦੇ 7 ਪਿੰਡਾਂ ਦੇ ਲੋਕਾਂ ਵਲੋਂ ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਉਨ੍ਹਾਂ ਦੀ ਇਸ ਮੰਗ ਦਾ ਕੋਈ ਹੱਲ ਨਹੀਂ ਹੋਇਆ ਹੈ।

ਬੀਤੇ ਕੱਲ੍ਹ ਵੀ ਲਗਾਤਾਰ ਹੋਈ ਬਾਰਿਸ਼ ਕਾਰਨ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਜਿਸ ਕਾਰਨ ਮਕੌੜਾ ਪੱਤਣ ’ਤੇ 7 ਪਿੰਡਾਂ ਨੂੰ ਦੇਸ਼ ਨਾਲ ਜੋੜਨ ਲਈ ਬਣਾਏ ਗਏ ਆਰਜੀ ਪੁਲ ਦਾ ਇਕ ਹਿੱਸਾ ਰੁੜ੍ਹ ਗਿਆ। ਜਿਸ ਦੇ ਸਿੱਟੇ ਵਜੋਂ ਪਾਰ ਵਸਣ ਵਾਲੇ ਲੋਕਾਂ ਲਈ ਇਸ ਪਾਸੇ ਆਉਣਾ ਫਿਰ ਤੋਂ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਲੋਕਾਂ ਅੰਦਰ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ