ਸਰਹੱਦੀ ਇਲਾਕੇ ਵਿਚ ਅਸਮਾਨ ਤੋਂ ਡਿੱਗੀ ਕੋਈ ਸ਼ੱਕੀ ਵਸਤੂ
ਗੁਰਦਾਸਪੁਰ, 26 ਜਨਵਰੀ - ਗੁਰਦਾਸਪੁਰ ਦੇ ਦੋਰਾਂਗਲਾ ਥਾਣੇ ਦੇ ਅਧੀਨ ਆਉਂਦੇ ਪਿੰਡ ਉਮਰਪੁਰਾ ਖੁਰਦ ਵਿਖੇ ਅਸਮਾਨ ਵਿਚੋਂ ਦੇਰ ਰਾਤ ਕੋਈ ਸ਼ੱਕੀ ਵਸਤੂ ਡਿੱਗਦੀ ਦੇਖੀ ਗਈ,ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਬੀਐਸਐਫ ਵਲੋਂ ਦੇਰ ਰਾਤ ਤੋਂ ਲਗਾਤਾਰ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਫਿਲਹਾਲ ਮੀਡੀਆ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਸਰਚ ਆਪਰੇਸ਼ਨ ਦੌਰਾਨ ਕੋਈ ਸ਼ੱਕੀ ਚੀਜ਼ ਮਿਲੀ ਹੈ ਜਾ ਨਹੀਂ ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕੋਈ ਬਲੂਨ ਜਾਂ ਫਿਰ ਡਰੋਨ ਹੋ ਸਕਦਾ ਹੈ।
;
;
;
;
;
;
;
;