JALANDHAR WEATHER

ਮਣੀਪੁਰੀ ਫਿਲਮ 'ਬੂੰਗ' ਬਾਫਟਾ ਐਵਾਰਡ ਲਈ ਨਾਮਜ਼ਦ

ਨਵੀਂ ਦਿੱਲੀ, 27 ਜਨਵਰੀ (ਪੀ.ਟੀ.ਆਈ.) - ਡਾਇਰੈਕਟਰ ਲਕਸ਼ਮੀਪ੍ਰਿਆ ਦੇਵੀ ਦੀ ਮਣੀਪੁਰੀ ਭਾਸ਼ਾ ਦੀ ਫਿਲਮ "ਬੂੰਗ" ਨੇ ਮੰਗਲਵਾਰ ਨੂੰ ਬਾਫਟਾ ਐਵਾਰਡ 2026 ਵਿਚ ਬੱਚਿਆਂ ਅਤੇ ਪਰਿਵਾਰਕ ਫਿਲਮ ਸ਼੍ਰੇਣੀ ’ਚ ਨਾਮਜ਼ਦਗੀ ਪ੍ਰਾਪਤ ਕੀਤੀ।

ਐਵਾਰਡਾਂ ਲਈ ਨਾਮਜ਼ਦਗੀਆਂ, ਜਿਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਈਈ  ਬਾਫਟਾ ਫਿਲਮ ਐਵਾਰਡ ਕਿਹਾ ਜਾਂਦਾ ਹੈ, ਦਾ ਐਲਾਨ ਲੰਡਨ ’ਚ ਬ੍ਰਿਟਿਸ਼ ਅਕੈਡਮੀ ਦੁਆਰਾ ਕੀਤਾ ਗਿਆ ਸੀ। ਇਹ ਫਿਲਮ ਮਣੀਪੁਰ ਦੀ ਘਾਟੀ ਦੇ ਰਹਿਣ ਵਾਲੇ ਬੂੰਗ (ਗੁਗੁਨ ਕਿਪਗੇਨ) ਨਾਂ ਦੇ ਇਕ ਨੌਜਵਾਨ ਮੁੰਡੇ ਦੀ ਕਹਾਣੀ 'ਤੇ ਆਧਾਰਿਤ ਹੈ, ਜੋ ਆਪਣੀ ਮਾਂ ਨੂੰ ਤੋਹਫ਼ੇ ਨਾਲ ਹੈਰਾਨ ਕਰਨ ਦੀ ਯੋਜਨਾ ਬਣਾਉਂਦਾ ਹੈ। ਆਪਣੀ ਮਾਸੂਮੀਅਤ ’ਚ ਉਹ ਮੰਨਦਾ ਹੈ ਕਿ ਆਪਣੇ ਪਿਤਾ ਨੂੰ ਘਰ ਵਾਪਸ ਲਿਆਉਣਾ ਸਭ ਤੋਂ ਖਾਸ ਤੋਹਫ਼ਾ ਹੋਵੇਗਾ। ਆਪਣੇ ਪਿਤਾ ਦੀ ਭਾਲ ਉਸਨੂੰ ਇਕ ਅਣਕਿਆਸੇ ਤੋਹਫ਼ੇ ਵੱਲ ਲੈ ਜਾਂਦੀ ਹੈ। ਇਹ ਫਿਲਮ, ਜਿਸਦਾ 2024 ਵਿਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਵਿਸ਼ਵ ਪ੍ਰੀਮੀਅਰ ਹੋਇਆ ਸੀ, ਪਿਛਲੇ ਸਾਲ ਸਤੰਬਰ ’ਚ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਸੀ।

22 ਫਰਵਰੀ ਨੂੰ ਬਾਫਟਾ ਐਵਾਰਡ 2026 ਲੰਡਨ ਦੇ ਰਾਇਲ ਫੈਸਟੀਵਲ ਹਾਲ ’ਚ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ