ਭਾਜਪਾ ਨਾਲ ਜੇਕਰ ਕੋਈ ਮੁਕਾਬਲਾ ਕਰ ਰਿਹਾ ਹੈ ਤਾਂ ਉਹ ਸਿਰਫ ਮਮਤਾ ਬੈਨਰਜੀ ਹਨ- ਅਖਿਲੇਸ਼ ਯਾਦਵ
ਹਾਵੜਾ (ਪੱਛਮੀ ਬੰਗਾਲ), 27 ਜਨਵਰੀ (ਏਐਨਆਈ)-ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਬੰਗਾਲ ਪੁੱਜੇ ਹਨ। ਇਥੇ ਉਨ੍ਹਾਂ ਨੇ ਭਾਜਪਾ ਉਤੇ ਤਿੱਖਾ ਹਮਲਾ ਬੋਲਿਆ ਹੈ। ਅਖਿਲੇਸ਼ ਨੇ ਕਿਹਾ, "ਜੇਕਰ ਪੂਰੇ ਦੇਸ਼ ’ਚ ਕੋਈ ਭਾਜਪਾ ਨਾਲ ਮੁਕਾਬਲਾ ਕਰ ਰਿਹਾ ਹੈ, ਤਾਂ ਉਹ ਇਸ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਨ। ਭਾਜਪਾ ਨਾਲ ਮੁਕਾਬਲਾ ਕਰਨ ਦਾ ਇਹ ਇੱਕੋ ਇੱਕ ਤਰੀਕਾ ਹੈ। ਪੱਛਮੀ ਬੰਗਾਲ ਲਈ ਐਸਆਈਆਰ ਲਿਆਂਦਾ ਗਿਆ ਹੈ... ਇਹ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਵੱਧ ਤੋਂ ਵੱਧ ਲੋਕ ਵੋਟ ਪਾਉਣ। ਪਹਿਲੀ ਵਾਰ ਇਹ ਦੇਖਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਐਸਆਈਆਰ ਦੇ ਨਾਂ 'ਤੇ ਐਨਆਰਸੀ ਲਾਗੂ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦਾ ਉਦੇਸ਼ ਵੱਧ ਤੋਂ ਵੱਧ ਵੋਟਾਂ ਕੱਟਣਾ ਹੈ।"
;
;
;
;
;
;
;
;